ਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ ਦੇ 672 ਨਵੇਂ ਮਾਮਲੇ ਹੋਏ ਦਰਜ

Sunday, Jun 07, 2020 - 08:25 PM (IST)

ਜਕਾਰਤਾ- ਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ ਦੇ 672 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 31,186 ਹੋ ਗਈ ਜਦਕਿ 50 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 1,851 ਹੋ ਗਈ ਹੈ। 

ਸਿਹਤ ਮੰਤਰਾਲੇ ਦੇ ਬੁਲਾਰੇ ਅਚਮਦ ਯੁਰਿਆਂਤੋ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ 591 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਬਾਅਦ ਠੀਕ ਹੋਏ ਲੋਕਾਂ ਦੀ ਗਿਣਤੀ ਵੱਧ ਕੇ 10,498 ਹੋ ਗਈ ਹੈ। ਇਸ ਦੇਸ਼ ਵਿਚ ਸਾਰੇ 34 ਸੂਬਿਆਂ ਵਿਚ ਕੋਰੋਨਾ ਫੈਲ ਚੁੱਕਾ ਹੈ। ਦੇਸ਼ ਦੇ ਅੱਠ ਸੂਬਿਆਂ ਐਸ਼, ਉੱਤਰੀ ਸੁਮਾਤਰਾ, ਰਿਆਉ, ਬੈਂਗਕੁਲੁ ਜਾਂਬੀ, ਮੱਧ ਕਾਲੀਮੰਤਨ, ਪੱਛਮੀ ਕਾਲੀਮੰਤਨ ਅਤੇ ਪੂਰਬੀ ਤੇਂਗਾਰਾ ਵਿਚ ਐਤਵਾਰ ਦੁਪਹਿਰ ਤੱਕ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।

ਤੁਹਾਨੂੰ ਦੱਸ ਦਈਏ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਫੈਲ ਚੁੱਕਾ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ 69,27,639 ਹੋ ਗਈ ਹੈ ਤੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਲੱਖ ਤੋਂ ਪਾਰ ਹੋ ਕੇ 4,00290 ਹੋ ਗਈ ਹੈ। 


Sanjeev

Content Editor

Related News