ਅਮਰੀਕੀ ਰਿਪੋਰਟ ’ਚ ਦਾਅਵਾ, ਹੁਣ ਤੱਕ ਇਸਲਾਮਿਕ ਸਟੇਟ ਨਾਲ ਜੁੜੇ ਭਾਰਤੀ ਮੂਲ ਦੇ 66 ਲੜਾਕੇ

Friday, Dec 17, 2021 - 04:40 PM (IST)

ਅਮਰੀਕੀ ਰਿਪੋਰਟ ’ਚ ਦਾਅਵਾ, ਹੁਣ ਤੱਕ ਇਸਲਾਮਿਕ ਸਟੇਟ ਨਾਲ ਜੁੜੇ ਭਾਰਤੀ ਮੂਲ ਦੇ 66 ਲੜਾਕੇ

ਵਾਸ਼ਿੰਗਟਨ (ਭਾਸ਼ਾ): ਗਲੋਬਲ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿਚ ਹੁਣ ਤੱਕ 66 ਭਾਰਤੀ ਮੂਲ ਦੇ ਲੜਾਕਿਆਂ ਦੇ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਦਾਅਵਾ ਅਮਰੀਕੀ ਵਿਦੇਸ਼ ਮੰਤਰਾਲਾ ਨੇ ਅੱਤਵਾਦੀ ’ਤੇ ਜ਼ਾਰੀ ਨਵੀਂ ਰਿਪੋਰਟ ਵਿਚ ਕੀਤਾ ਹੈ। ਇਸ ਦੇ ਨਾਲ ਹੀ ਰਿਪੋਰਟ ਵਿਚ ਐੱਨ.ਆਈ.ਏ. ਸਮੇਤ ਭਾਰਤ ਦੀਆਂ ਅੱਤਵਾਦ ਰੋਕੂ ਏਜੰਸੀਆਂ ਦੀ ਸਰਗਰਮੀ ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਅੱਤਵਾਦੀ ਤਾਕਤਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਰੋਕਣ ਲਈ ਸ਼ਲਾਘਾ ਕੀਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬÇਲੰਕਨ ਨੇ ਵੀਰਵਾਰ ਨੂੰ ਅੱਤਵਾਦ ’ਤੇ ਦੇਸ਼ਾਂ ਦੀ ਰਿਪੋਰਟ 2020 ਜਾਰੀ ਕੀਤੀ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਯੂ.ਐੱਨ.ਐੱਸ.ਸੀ.ਆਰ. 2309 ਨੂੰ ਅਤੇ ਹਵਾਈ ਅੱਡਿਆਂ ’ਤੇ ਸਾਮਾਨ ਦੀ ਜ਼ਰੂਰੀ ‘ਡਿਊਲ ਸਕਰੀਨ ਐਕਸ-ਰੇ’ ਨਾਲ ਜਾਂਚ ਲਾਗੂ ਕਰਨ ਵਿਚ ਅਮਰੀਕਾ ਨਾਲ ਗਠਜੋੜ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪ੍ਰਸਤਾਵ 2309 ਸਰਕਾਰਾਂ ਤੋਂ ਨਾਗਰਿਕਾਂ ਦੀ ਹਵਾਈ ਯਾਤਰਾ ਦੌਰਾਨ ਸੁਰੱਖਿਆ ਨੂੰ ਯਕੀਨੀ ਕਰਨ ਦੀ ਅਪੀਲ ਕਰਦਾ ਹੈ।

ਇਹ ਵੀ ਪੜ੍ਹੋ : ਲੰਡਨ ’ਚ ਘਰ ਨੂੰ ਭਿਆਨਕ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ

ਅਮਰੀਕਾ ਵੱਲੋਂ ਜਾਰੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਵੰਬਰ ਤੱਕ ਇਸਲਾਮਿਕ ਸਟੇਟ ਨਾਲ ਭਾਰਤੀ ਮੂਲ ਦੇ 66 ਲੜਾਕਿਆਂ ਦੇ ਜੁੜਨ ਦੀ ਜਾਣਕਾਰੀ ਮਿਲੀ ਹੈ। ਇਸ ਮੁਤਾਬਕ ਕੋਈ ਵਿਦੇਸ਼ੀ ਅੱਤਵਾਦੀ ਲੜਾਕਾ (ਐੱਫ.ਟੀ.ਐੱਫ.) ਸਾਲ 2020 ਦੌਰਾਨ ਭਾਰਤ ਨਹੀਂ ਪਰਤਿਆ। ਭਾਰਤ-ਅਮਰੀਕਾ ਸਹਿਯੋਗ ਨੂੰ ਰੇਖਾਂਕਿਤ ਕਰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਭਾਰਤ ਸਰਕਾਰ ਨਾਲ ਰਣਨੀਤਕ ਸਾਂਝੇਦਾਰੀ ਨੂੰ ਵਧਾਉਣਾ ਜਾਰੀ ਰੱਖੇਗਾ, ਜਿਸ ਵਿਚ ਦੁਵੱਲੇ ਸਬੰਧਾਂ ਜ਼ਰੀਏ, ਜਿਵੇਂ 17ਵੀਂ ਅੱਤਵਾਦ ਰੋਕੂ ਸਾਂਝੀ ਟਾਸਕ ਫੋਰਸ, ਅਕਤੂਬਰ ਵਿਚ ਤੀਜੀ ‘ਟੂ-ਪਲੱਸ-ਟੂ’ ਮੰਤਰੀ ਪੱਧਰੀ ਵਾਰਤਾ ਸ਼ਾਮਲ ਹੈ। ਇਸ ਰਿਪੋਰਟ ਵਿਚ ਰਾਸ਼ਟਰੀ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਸਮੇਤ ਭਾਰਤੀ ਅੱਤਵਾਦ ਰੋਕੂ ਏਜੰਸੀਆਂ ਦੀ ਸਰਗਰਮੀ ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਅੱਤਵਾਦੀ ਬਲਾਂ ਦੀ ਪਛਾਣ ਕਰਨ ਅਤੇ ਰੋਕਣ ਲਈ ਪ੍ਰਸ਼ੰਸਾ ਕੀਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ, ‘ਐੱਨ.ਆਈ.ਏ. ਨੇ ਇਸਲਾਮਿਕ ਸਟੇਟ ਨਾਲ ਜੁੜੇ 34 ਮਾਮਲਿਆਂ ਦੀ ਜਾਂਚ ਕੀਤੀ ਅਤੇ 160 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿਚ ਸਤੰਬਰ ਮਹੀਨੇ ਵਿਚ ਕੇਰਲ ਅਤੇ ਪੱਛਮੀ ਬੰਗਾਲ ਤੋਂ ਅਲਕਾਇਦਾ ਨਾਲ ਜੁੜੇ 10 ਮੈਂਬਰ ਸ਼ਾਮਲ ਹਨ।’

ਇਹ ਵੀ ਪੜ੍ਹੋ : ਉੱਤਰ ਕੋਰੀਆ ’ਚ ਲੋਕਾਂ ਦੇ ਹੱਸਣ ਜਾਂ ਖ਼ੁਸ਼ ਹੋਣ ’ਤੇ ਲੱਗੀ ਪਾਬੰਦੀ, ਰੋਣ ’ਤੇ ਵੀ ਸਖ਼ਤ ਪਹਿਰਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News