ਚੈੱਕ ਗਣਰਾਜ 'ਚ ਦੋ ਰੇਲਾਂ ਵਿਚਕਾਰ ਟੱਕਰ, 60 ਲੋਕਾਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ

Wednesday, Jul 15, 2020 - 09:08 AM (IST)

ਚੈੱਕ ਗਣਰਾਜ 'ਚ ਦੋ ਰੇਲਾਂ ਵਿਚਕਾਰ ਟੱਕਰ, 60 ਲੋਕਾਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ

ਪ੍ਰਾਗ- ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਕੋਲ ਮੰਗਲਵਾਰ ਨੂੰ ਇਕ ਯਾਤਰੀ ਟਰੇਨ ਦੇ ਮਾਲਗੱਡੀ ਨਾਲ ਟਕਰਾ ਜਾਣ ਕਾਰਨ ਤਕਰੀਬਨ 60 ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। 

ਚੈੱਕ ਰੇਲ ਸੁਰੱਖਿਆ ਜਾਂਚਕਰਤਾ ਨੇ ਦੱਸਿਆ ਕਿ ਹਾਦਸਾ ਸੈਸਕੀ ਬਰੋਡ ਸਟੇਸ਼ਨ ਕੋਲ ਸਥਾਨਕ ਸਮੇਂ ਮੁਤਾਬਕ ਰਾਤ ਤਕਰੀਬਨ ਸਾਢੇ 9 ਵਜੇ ਦੇ ਬਾਅਦ ਵਾਪਰਿਆ। ਉਨ੍ਹਾਂ ਦੱਸਿਆ ਕਿ ਯਾਤਰੀ ਟਰੇਨ ਉੱਥੇ ਖੜ੍ਹੀ ਮਾਲਗੱਡੀ ਨਾਲ ਜਾ ਕੇ ਟਕਰਾਈ ਸੀ। 
ਖੇਤਰੀ ਬਚਾਅ ਸੇਵਾ ਨੇ ਦੱਸਿਆ ਕਿ ਤਕਰੀਬਨ 60 ਲੋਕਾਂ ਦੇ ਜ਼ਖਮੀ ਹੋਣ ਦਾ ਖਤਰਾ ਹੈ। ਸਾਰੇ ਨੇੜਲੇ ਹਸਪਤਾਲਾਂ ਵਿਚ ਇਲਾਜ ਜਾਰੀ ਹੈ। ਚੈੱਕ ਰੇਲਵੇ ਨੇ ਕਿਹਾ ਕਿ ਹਾਦਸੇ ਦੇ ਬਾਅਦ ਰਾਜਧਾਨੀ ਨੂੰ ਦੇਸ਼ ਦੇ ਪੂਰਬੀ ਹਿੱਸੇ ਨਾਲ ਜੋੜਨ ਵਾਲੇ ਮੁੱਖ ਰੇਲ ਮਾਰਗ ਦੇ ਬੁੱਧਵਾਰ ਸਵੇਰੇ ਤਕ ਬੰਦ ਰਹਿਣ ਦਾ ਖਦਸ਼ਾ ਹੈ। ਅਧਿਕਾਰੀ ਹਾਦਸੇ ਦੇ ਕਾਰਨ ਦਾ ਪਤਾ ਲਗਾ ਰਹੇ ਹਨ। 


author

Lalita Mam

Content Editor

Related News