ਸੁਡਾਨ ਦੇ ਦਾਰਫੂਰ ''ਚ ਹਿੰਸਾ ਦੌਰਾਨ 60 ਤੋਂ ਵੱਧ ਲੋਕਾਂ ਦੀ ਮੌਤ

Monday, Jul 27, 2020 - 11:23 AM (IST)

ਸੁਡਾਨ ਦੇ ਦਾਰਫੂਰ ''ਚ ਹਿੰਸਾ ਦੌਰਾਨ 60 ਤੋਂ ਵੱਧ ਲੋਕਾਂ ਦੀ ਮੌਤ

ਕਾਹਿਰਾ- ਸੁਡਾਨ ਦੇ ਯੁੱਧਗ੍ਰਸਤ ਦਾਰਫੂਰ ਖੇਤਰ ਵਿਚ ਹੋਈ ਤਾਜ਼ਾ ਹਿੰਸਾ ਵਿਚ 60 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਹਿੰਸਕ ਘਟਨਾਵਾਂ ਦੇਸ਼ ਦੇ ਤਾਨਾਸ਼ਾਹੀ ਸ਼ਾਸਕ ਉਮਰ ਅਲ-ਬਸ਼ੀਰ ਨੂੰ ਫੌਜ ਵਲੋਂ ਸੱਤਾ ਤੋਂ ਹਟਾਏ ਜਾਣ ਦੇ ਇਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਲੋਕਤੰਤਰ ਵੱਲ ਵਧਣ ਦੀਆਂ ਨਾਜ਼ੁਕ ਕੋਸ਼ਿਸ਼ਾਂ ਨੂੰ ਅਸਫਲ ਕਰਨ ਦਾ ਖਤਰਾ ਪੈਦਾ ਕਰ ਰਹੀਆਂ ਹਨ । ਸੁਡਾਨ ਵਿਚ ਸੰਯੁਕਤ ਰਾਸ਼ਟਰ ਦਫਤਰ ਨੇ ਕਿਹਾ ਕਿ 500 ਹਥਿਆਰਬੰਦ ਵਿਅਕਤੀਆਂ ਨੇ ਸ਼ਨੀਵਾਰ ਨੂੰ ਪੱਛਮੀ ਦਾਰਫੂਰ ਸੂਬੇ ਦੀ ਸੂਬਾਈ ਰਾਜਧਾਨੀ ਜੇਨੇਨਾ ਤੋਂ 48 ਕਿਲੋਮੀਟਰ ਦੱਖਣ ਵਿਚ ਸਥਿਤ ਮਾਸਤੇਰੀ ਪਿੰਡ 'ਤੇ ਹਮਲਾ ਕੀਤਾ।  ਸੂਤਰਾਂ ਮੁਤਾਬਕ ਇਹ ਝੜਪ ਖੇਤਰ ਵਿਚ ਮਸਲਿਤ ਅਤੇ ਅਰਬ ਕਬੀਲਿਆਂ ਵਿਚਾਲੇ ਸ਼ਨੀਵਾਰ ਸਵੇਰੇ ਸ਼ੁਰੂ ਹੋਈ ਅਤੇ ਐਤਵਾਰ ਦੇਰ ਸ਼ਾਮ ਤੱਕ ਚਲਦੀ ਰਹੀ। ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਸਥਾਨਕ ਅਧਿਕਾਰੀਆਂ ਨੇ ਝੜਪਾਂ ਨੂੰ ਰੋਕਣ ਲਈ ਫੌਜੀ ਬਲ ਦੀ ਮੰਗ ਕੀਤੀ ਹੈ।


author

Lalita Mam

Content Editor

Related News