ਮੈਕਸੀਕੋ ''ਚ ਭੂਚਾਲ ਨਾਲ 60 ਲੋਕਾਂ ਦੀ ਮੌਤ

09/09/2017 8:44:22 AM

ਜੁਸ਼ਿਤਾਨ — ਮੈਕਸੀਕੋ  ਦੇ ਦੱਖਣੀ ਤੱਟੀ ਇਲਾਕਿਆਂ ਵਿਚ 8.1 ਤੀਬਰਤਾ ਨਾਲ ਆਏ ਭੂਚਾਲ ਨਾਲ ਹੁਣ ਤੱਕ ਘੱਟ ਤੋਂ ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਭੂਮੀ- ਸਰਵੇਖਣ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਆਏ ਇਹ ਭੂਚਾਲ 1985 ਵਿਚ ਮੈਕਸੀਕੋ ਦੇ ਤੱਟੀ ਇਲਾਕਿਆਂ ਵਿਚ ਭਾਰੀ ਤਬਾਹੀ ਮਚਾਉਣ ਵਾਲੇ ਭੂਚਾਲ ਤੋਂ ਜ਼ਿਆਦਾ ਜੋਰਦਾਰ ਸੀ ਪਰ ਹੁਣ ਤੱਕ ਮਿਲੀ ਰਿਪੋਰਟ ਅਨੁਸਾਰ ਇਸ ਤੋਂ ਟਾਕਰੇ ਤੇ ਓੁਨਾ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਇਸ ਦਾ ਕੇਂਦਰ ਜ਼ਿਆਦਾ ਡੁਗਾਈ ਵਿਚ ਸੀ। ਮੈਕਸੀਕੋ ਦੇ ਫੈਡਰਲ ਅਤੇ ਰਾਜ ਅਧਿਕਾਰੀਆਂ ਅਨੁਸਾਰ ਓਆਕਸਾਕਾ ਵਿਚ ਭੂਚਾਲ ਨਾਲ 45 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ 'ਚੋਂ ਕਈ ਮੌਤਾਂ ਇਕ ਹੀ ਸ਼ਹਿਰ ਜੁਸ਼ਿਤਾਨ ਵਿਚ ਹੋਈਆਂ ਹਨ। ਚਿਆਪਾਸ ਵਿਚ 12 ਲੋਕਾਂ ਦੀ ਮੌਤ ਹੋਈ ਅਤੇ ਤਾਬਾਸਕੋ ਵਿਚ ਲੋਕਾਂ ਦੀ ਮੌਤ ਹੋਈ ਹੈ। ਜੁਸ਼ੀਤਾਨ ਦੇ ਮੇਅਰ ਗਲੋਰੀਆ ਸਾਂਚੇਜ ਨੇ ਕਿਹਾ, ਜੁਸ਼ੀਤਾਨ ਵਿਚ ਸਥਿਤੀ ਗੰਭੀਰ ਹੈ। ਇਹ ਇਸ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸਮਾਂ ਹੈ। ਪ੍ਰਸ਼ਾਂਤ ਮਹਾਸਾਗਰ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਮੈਕਸੀਕੋ ਵਿਚ ਸ਼ਨੀਵਾਰ ਲੱਗਭੱਗ 2.3 ਫੁੱਟ ਉੱਚੀ ਸਮੁੰਦਰੀ ਲਹਿਰਾਂ ਉਠ ਰਹੀਆਂ ਹਨ। ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕੁਝ ਤੱਟੀ ਇਲਾਕੀਆਂ ਨੂੰ ਖਾਲੀ ਕਰਾਇਆ ਹੈ।


Related News