ਬੁਰਕੀਨਾ ਫਾਸੋ 'ਚ ਅੱਤਵਾਦੀ ਹਮਲੇ, 3 ਦਿਨ 'ਚ 60 ਲੋਕਾਂ ਦੀ ਮੌਤ
Thursday, Apr 04, 2019 - 08:04 PM (IST)

ਮਾਸਕੋ (ਏਜੰਸੀ)- ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਐਤਵਾਰ ਤੋਂ ਮੰਗਲਵਾਰ ਦੌਰਾਨ ਅੱਤਵਾਦੀ ਹਮਲਿਆਂ ਅਤੇ ਭਾਈਚਾਰਕ ਝੜਪਾਂ 'ਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਸੂਬਾ ਪ੍ਰਸ਼ਾਸਨ ਮੰਤਰੀ ਸਿਮੀਓਨ ਸਾਵਾਦੋਗੋ ਨੇ ਵੀਰਵਾਰ ਨੂੰ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਉਹ ਸਰਹੱਦੀ ਖੇਤਰ ਸੌਉਮ ਸੂਬੇ ਵਿਚ ਅਰਬਿੰਦਾ ਭਾਈਚਾਰੇ 'ਤੇ ਐਤਵਾਰ ਤੋਂ ਮੰਗਲਵਾਰ ਦੌਰਾਨ ਅੱਤਵਾਦੀ ਹਮਲਿਆਂ ਅਤੇ ਭਾਈਚਾਰਕ ਝੜਪਾਂ ਬਾਰੇ ਦੱਸ ਰਹੇ ਸਨ। ਅਣਪਛਾਤੇ ਹਥਿਆਰਬੰਦ ਲੋਕਾਂ ਵਲੋਂ ਹਮਕਾਨ ਪਿੰਡ ਦੇ ਇਕ ਧਾਰਮਿਕ ਨੇਤਾ, ਅਰਬਿੰਦਾ ਭਾਈਚਾਰੇ ਦੇ ਦੋ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਹਿੰਸਾ ਤੇਜ਼ ਹੋ ਗਈ।
ਰੇਡੀਓ ਫਰਾਂਸ ਇੰਟਰਨੈਸ਼ਨਲ ਬ੍ਰਾਡਕਾਸਟਰ ਨੇ ਸਾਵਾਦੋਗੋ ਦੇ ਹਵਾਲੇ ਤੋਂ ਕਿਹਾ ਕਿ ਕੋਰੋਮਬਾਸ, ਪਲੱਸ ਅਤੇ ਮੋਸਿਸ ਵਿਚਾਲੇ ਭਾਈਚਾਰਕ ਝੜਪਾਂ ਵਿਚ 30 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 32 ਲੋਕਾਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 9 ਲੋਕ ਅਜੇ ਵੀ ਬੰਧਕ ਹਨ। ਇਸ ਵਿਚਾਲੇ ਸਥਾਨਕ ਲੋਕਾਂ ਨੇ ਹਿੰਸਾ ਰੋਕਣ ਦੀ ਅਪੀਲ ਲਈ ਇਕ ਸਰਕਾਰੀ ਵਫਦ ਅਰਵਿੰਦੋ ਵਿਚ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਅੱਤਵਾਦੀ ਸੰਗਠਨਾਂ ਨਾਲ ਜੁੜੇ ਇਸਲਾਮੀ ਸਮੂਹ 2016 ਤੋਂ ਪੱਛਮੀ ਅਫਰੀਕੀ ਦੇਸ਼ 'ਤੇ ਹਮਲੇ ਕਰ ਰਹੇ ਹਨ।