ਪਾਕਿਸਤਾਨ ''ਚ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੇ ਬਾਅਦ ਬੇਰਹਿਮੀ ਨਾਲ ਕਤਲ
Thursday, Jul 29, 2021 - 11:49 AM (IST)
ਕਰਾਚੀ (ਬਿਊਰੋ) ਪਾਕਿਸਤਾਨ ਵਿਚ ਇਕ ਮਾਸੂਮ ਬੱਚੀ ਨਾਲ ਬਲਾਤਕਾਰ ਦੇ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਕਰਾਚੀ ਦੇ ਕੋਰੰਗੀ ਇਲਾਕੇ ਵਿਚ 6 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਪਾਕਿਸਤਾਨ ਦੇ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਕਰੀਬ 8 ਘੰਟੇ ਦੀ ਤਲਾਸ਼ੀ ਦੇ ਬਾਅਦ ਕੋਰੰਗੀ ਦੇ ਜਮਾਂ ਟਾਊਨ ਵਿਚ ਉਸ ਦੀ ਰਿਹਾਇਸ਼ ਨੇੜੇ ਕੂੜੇ ਦੇ ਢੇਰ ਤੋਂ ਬੱਚੀ ਦੀ ਲਾਸ਼ ਮਿਲੀ। ਪੁਲਸ ਨੇ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਕਰੀਬ ਇਕ ਦਰਜਨ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।
ਲਾਂਧੀ ਦੇ ਐੱਸਪੀ ਸ਼ਾਹਨਵਾਜ਼ ਨੇ ਕਿਹਾ ਕਿ ਨਾਬਾਲਗਾ ਮੰਗਲਵਾਰ ਰਾਤ ਕਰੀਬ 9 ਵਜੇ ਕੋਰੰਗੀ ਦੇ ਘੋਸ ਪਾਕ ਇਲਾਕੇ ਵਿਚ ਆਪਣੇ ਘਰੋਂ ਲਾਪਤਾ ਹੋ ਗਈ ਸੀ। ਮਾਤਾ-ਪਿਤਾ ਨੇ ਅੱਧੀ ਰਾਤ ਨੂੰ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਸਵੇਰੇ ਕਰੀਬ 5 ਵਜੇ ਉਸ ਦੀ ਲਾਸ਼ ਕੂੜੇ ਦੇ ਢੇਰ ਵਿਚ ਮਿਲੀ। ਕੁੜੀ ਦੀ ਗਰਦਨ ਟੁੱਟੀ ਹੋਈ ਸੀ। ਹਸਪਤਾਲ ਦੇ ਵਧੀਕ ਪੁਲਸ ਸਰਜਨ ਨੇ ਕਿਹਾ ਕਿ ਬੱਚੀ ਦੀ ਲਾਸ਼ ਦੇ ਪੋਸਟਮਾਰਟਮ ਤੋਂ ਪਤਾ ਚੱਲਿਆ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਡਾਕਟਰ ਸੈਯਦ ਨੇ ਕਿਹਾ ਕਿ ਬੱਚੀ ਦੇ ਸਿਰ, ਸਰੀਰ ਅਤੇ ਨਿੱਜੀ ਅੰਗਾਂ 'ਤੇ ਕਈ ਸੱਟਾਂ ਸਨ। ਉਹਨਾਂ ਨੇ ਕਿਹਾ ਕਿ ਬੱਚੀ ਦੇ ਕੱਪੜੇ ਸੀਲ ਕਰ ਦਿੱਤੇ ਗਏ ਹਨ ਉਸ ਦੇ ਅੰਤੜੀ ਦੇ ਨਮੂਨੇ ਵੀ ਇਕੱਠੇ ਕੀਤੇ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਭਾਰਤ ਸਮੇਤ 4 ਦੇਸ਼ਾਂ ਲਈ 'ਅਮੀਰਾਤ' ਨੇ 7 ਅਗਸਤ ਤੱਕ ਉਡਾਣਾਂ ਕੀਤੀਆਂ ਮੁਅੱਤਲ
ਪਾਕਿਸਤਾਨ ਦੀਆਂ ਅਪਰਾਧਿਕ ਘਟਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਡਾਨ ਅਖ਼ਬਾਰ ਨੇ ਅੱਗੇ ਦੱਸਿਆ ਕਿ 2020 ਵਿਚ ਚਾਰ ਸੂਬਿਆਂ ਇਸਲਾਮਾਬਾਦ ਰਾਜਧਾਨੀ ਖੇਤਰ (ICT), ਮਕਬੂਜ਼ਾ ਕਸ਼ਮੀਰ (PoK) ਅਤੇ ਗਿਲਗਿਤ-ਬਾਲਟੀਸਤਾਨ (GB) ਵਿਚ ਬੱਚਿਆਂ ਖ਼ਿਲਾਫ਼ 2960 ਵੱਡੇ ਅਪਰਾਧ ਦਰਜ ਕੀਤੇ ਗਏ। ਉੱਥੇ ਐੱਨ.ਜੀ.ਓ. ਸਾਹਿਲ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਾਕਿਸਤਾਨ ਵਿਚ ਰੋਜ਼ਾਨਾ 8 ਬੱਚਿਆਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਦੁਰਵਿਵਹਾਰ ਕੀਤਾ ਜਾਂਦਾ ਸੀ ਜਦਕਿ ਪੀੜਤਾਂ ਵਿਚ 51 ਫੀਸਦੀ ਕੁੜੀਆਂ ਅਤੇ 49 ਫੀਸਦੀ ਮੁੰਡੇ ਸਨ। ਰਿਪੋਰਟ ਕੀਤੇ ਗਏ ਮਾਮਲਿਆਂ ਵਿਚੋਂ 787 ਬਲਾਤਕਾਰ, 89 ਅਸ਼ਲੀਲ ਸਾਹਿਤ ਅਤੇ ਬਾਲ ਸ਼ੋਸ਼ਣ ਦੇ ਸਨ ਅਤੇ 80 ਯੌਨ ਸ਼ੋਸ਼ਣ ਦੇ ਬਾਅਦ ਕਤਲ ਦੇ ਸਨ। ਅਗਵਾ, ਲਾਪਤਾ ਬੱਚਿਆਂ ਅਤੇ ਬਾਲ ਵਿਆਹ ਦੇ ਮਾਮਲੇ ਕ੍ਰਮਵਾਰ 834, 345 ਅਤੇ 119 ਸਨ।