ਭੁੱਖ ਨਾਲ ਬੇਹਾਲ ਹੋਈ 6 ਸਾਲਾ ਬੱਚੀ, ਜਲਦਬਾਜ਼ੀ ''ਚ ਖਾਣਾ ਖਾਣ ਦੌਰਾਨ ਮੌਤ

06/01/2021 6:54:27 PM

ਦਮਿਸ਼ਕ (ਬਿਊਰੋ): 6 ਸਾਲ ਦੀ ਬੱਚੀ ਨਹਿਲਾ ਅਲ ਓਥਮਾਨ ਦੀ ਤਸਵੀਰ ਕੁਝ ਮਹੀਨੇ ਪਹਿਲਾਂ ਪੂਰੀ ਦੁਨੀਆ ਵਿਚ ਵਾਇਰਲ ਹੋਈ ਸੀ। ਉਹ ਸੀਰੀਆ ਦੀ ਰਹਿਣ ਵਾਲੀ ਸੀ।ਯੁੱਧ ਚੱਲਦਾ ਹੋਣ ਕਾਰਨ ਇਹ ਬੱਚੀ ਸ਼ਰਨਾਰਥੀ ਕੈਂਪ (Refugee Camp) ਵਿਚ ਆਪਣੇ ਪਿਤਾ ਨਾਲ ਰਹਿ ਰਹੀ ਸੀ ਪਰ ਨਹਿਲਾ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ। ਉਹ ਕੁਪੋਸ਼ਣ ਦੀ ਸ਼ਿਕਾਰ ਸੀ। ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਜਲਦੀ-ਜਲਦੀ ਖਾਣ ਦੌਰਾਨ ਸਾਹ ਘੁੱਟ ਜਾਣ ਕਾਰਨ ਬੱਚੀ ਦੀ ਮੌਤ ਹੋ ਗਈ। ਆਪਣੇ ਛੋਟੇ ਜਿਹੇ ਜੀਵਨ ਵਿਚ ਨਹਿਲਾ ਨੇ ਬਹੁਤ ਸੰਘਰਸ਼ ਦੇਖਿਆ। ਕੈਂਪ ਦੇ ਲੋਕਾਂ ਦਾ ਮੰਨਣਾ ਹੈ ਕਿ ਨਹਿਲਾ ਦੇ ਪਿਤਾ ਉਸ ਦਾ ਠੀਕ ਢੰਗ ਨਾਲ ਖਿਆਲ ਨਹੀਂ ਰੱਖਦੇ ਸੀ। ਕਿਹਾ ਜਾ ਰਿਹਾ ਹੈ ਕਿ ਭੁੱਖੇ ਰਹਿਣ ਕਾਰਨ ਉਸ ਨੂੰ ਹੇਪੇਟਾਇਟਿਸ ਸੀ ਅਤੇ ਹੋਰ ਬੀਮਾਰੀਆਂ ਵੀ ਸਨ। ਬਾਅਦ ਵਿਚ ਇਸ ਬੱਚੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। 

PunjabKesari

ਸੀਰੀਆ ਦੇ ਸ਼ਰਨਾਰਥੀ ਕੈਂਪ ਵਿਚ ਪਿਤਾ ਉਸ ਨੂੰ ਦਿਨ ਵੇਲੇ ਅਕਸਰ ਜੰਜ਼ੀਰ ਨਾਲ ਬੰਨ੍ਹ ਕੇ ਰੱਖਦੇ ਸਨ ਤਾਂ ਜੋ ਉਹ ਕਿਤੇ ਭਟਕ ਨਾ ਜਾਵੇ ਅਤੇ ਨਾਲ ਹੀ ਦੂਜੇ ਬੱਚਿਆਂ ਨਾਲ ਖੇਡ ਨਾ ਸਕੇ। ਰਾਤ ਵੇਲੇ ਵੀ ਉਸ ਨੰ ਇਕ ਪਿੰਜ਼ਰੇਨੁਮਾ ਬਿਸਤਰਾ ਦਿੱਤਾ ਜਾਂਦਾ ਸੀ।ਦੱਸਿਆ ਗਿਆ ਹੈਕਿ ਉਸ ਦੇ ਪਿਤਾ ਉਸ ਨੂੰ ਕਾਫੀ ਤਕਲੀਫ ਦਿੰਦੇ ਸਨ। ਨਹਿਲਾ ਨੂੰ ਮਹੀਨੇ ਵਿਚ ਸਿਰਫ ਇਕ ਵਾਰ ਨਹਾਉਣ ਦੀ ਇਜਾਜ਼ਤ ਸੀ। ਉਹ ਉਸ ਨੂੰ ਠੀਕ ਢੰਗ ਨਾਲ ਖਾਣਾ ਵੀ ਨਹੀਂ ਦਿੰਦੇ ਸਨ। ਇਸ ਦੇ ਇਲਾਵਾ ਬੱਚੀ ਨੂੰ ਮਾਂ ਤੋਂ ਵੀ ਵੱਖ ਕਰ ਦਿੱਤਾ ਗਿਆ ਸੀ। 

ਕੈਂਪ ਸੁਪਰਵਾਈਜ਼ਰ ਹਿਸ਼ਾਮ ਅਲੀ ਉਮਰ ਮੁਤਾਬਕ ਉਹਨਾਂ ਨੇ ਕਈ ਵਾਰ ਬੱਚੀ ਦੇ ਪਿਤਾ ਨੂੰ ਉਸ ਨੂੰ ਜੰਜ਼ੀਰਾਂ ਤੋਂ ਮੁਕਤ ਕਰਨ ਅਤੇ ਪਿੰਜ਼ਰੇ ਵਿਚ ਨਾ ਰੱਖਣ ਲਈ ਕਿਹਾ ਪਰ ਉਹ ਹਮੇਸ਼ਾ ਅਜਿਹਾ ਕਰਨ ਤੋਂ ਇਨਕਾਰ ਕਰ ਦਿੰਦਾ ਸੀ। ਨਹਿਲਾ ਦੀਆਂ ਜੰਜ਼ੀਰਾਂ ਵਿਚ ਬੰਨ੍ਹੇ ਹੋਈ ਦੀ ਤਸਵੀਰ ਵਾਇਰਲ ਹੋਣ 'ਤੇ ਹੰਗਾਮਾ ਮਚ ਗਿਆ ਸੀ। ਇਸ ਤਸਵੀਰ ਜ਼ਰੀਏ ਲੋਕਾਂ ਨੇ ਦੇਖਿਆ ਕਿ ਸੀਰੀਆ ਦੇ ਉੱਤਰ ਵਿਚ ਸਥਿਤ ਕੈਂਪਾਂ ਵਿਚ ਰਹਿ ਰਹੇ ਲੱਖਾਂ ਲੋਕ ਕਿੰਨੀ ਮੁਸ਼ਕਲ ਵਿਚ ਹਨ।ਇਸ ਮਗਰੋਂ ਕੁਝ ਸਮੇਂ ਲਈ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ -ਟਰੂਡੋ ਨੇ ਕੈਨੇਡਾ ਦੇ ਰਿਹਾਇਸ਼ੀ ਸਕੂਲ 'ਚ ਬੱਚਿਆਂ ਦੀਆਂ ਲਾਸ਼ਾਂ ਮਿਲਣ 'ਤੇ ਕਹੀ ਇਹ ਗੱਲ

ਨਹਿਲਾ ਆਪਣੇ ਪਰਿਵਾਰ ਨਾਲ ਉੱਤਰੀ-ਪੱਛਮੀ ਸੀਰੀਆ ਦੇ ਬਾਗੀਆਂ ਤੇ ਕਬਜ਼ੇ ਵਾਲੇ ਹਿੱਸੇ ਵਿਚ ਸਥਿਤ ਫਰਜੱਲਾਹ ਕੈਂਪ ਵਿਚ ਰਹਿੰਦੀ ਸੀ। ਇੱਥੇ ਲੋਕ ਬੰਬਾਰੀ ਦੇ ਡਰ ਕਾਰਨ ਰਹਿੰਦੇ ਹਨ। ਖਾਸ ਕਰ ਕੇ ਬੱਚਿਆਂ ਲਈ ਇਹਨਾਂ ਕੈਂਪਾਂ ਵਿਚ ਸਥਿਤੀਆਂ ਲਗਾਤਾਰ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ।ਕਈ-ਕਈ ਦਿਨਾਂ ਤੱਕ ਇਹਨਾਂ ਕੈਂਪਾਂ ਵਿਚ ਖਾਣਾ ਨਹੀਂ ਮਿਲਦਾ ਜਿਸ ਨਾਲ ਕੁਪੋਸ਼ਣ ਦੀ ਦਰ ਵੱਧਦੀ ਜਾ ਰਹੀ ਹੈ। ਨਹਿਲਾ ਵੀ ਉਸੇ ਦਾ ਸ਼ਿਕਾਰ ਬਣੀ।


Vandana

Content Editor

Related News