ਅਮਰੀਕਾ: ਸ਼ਿਕਾਗੋ ਦੇ ਅਪਾਰਟਮੈਂਟ ''ਚ ਗੋਲੀਬਾਰੀ, 3 ਨਬਾਲਗਾਂ ਸਣੇ 6 ਜ਼ਖਮੀ

Saturday, Feb 15, 2020 - 06:22 PM (IST)

ਅਮਰੀਕਾ: ਸ਼ਿਕਾਗੋ ਦੇ ਅਪਾਰਟਮੈਂਟ ''ਚ ਗੋਲੀਬਾਰੀ, 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ- ਸ਼ਿਕਾਗੋ ਦੇ ਦੱਖਣੀ ਇਲਾਕੇ ਵਿਚ ਇਕ ਅਪਾਰਟਮੈਂਟ ਵਿਚ ਗੋਲੀਬਾਰੀ ਵਿਚ ਤਿੰਨ ਨਬਾਲਗਾਂ ਸਣੇ 6 ਲੋਕ ਜ਼ਖਮੀ ਹੋ ਗਏ ਹਨ। ਪੁਲਸ ਨੇ ਸ਼ਨੀਵਾਰ ਤੜਕੇ ਦੱਸਿਆ ਕਿ ਸ਼ੁੱਕਰਵਾਰ ਰਾਤ ਅਪਾਰਟਮੈਂਟ ਵਿਚ ਇਕ ਸਮਾਗਮ ਦੌਰਾਨ ਗੋਲੀਬਾਰੀ ਹੋਈ। ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

ਗੋਲੀਬਾਰੀ ਵਿਚ ਜ਼ਖਮੀ ਤਿੰਨ ਦੀ ਹਾਲਤ ਅਜੇ ਨਾਜ਼ੁਕ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਮੀਡੀਆ ਮੁਤਾਬਕ ਗੋਲੀਬਾਰੀ ਪਾਰਕਵੇ ਗਾਰਡਨ ਹਾਊਸਿੰਗ ਕੰਪਲੈਕਸ ਵਿਚ ਹੋਈ ਹੈ।


author

Baljit Singh

Content Editor

Related News