ਅਮਰੀਕਾ ਦੇ ਫਿਲਾਡੇਲਫਿਆ ''ਚ ਗੋਲੀਬਾਰੀ, 6 ਲੋਕ ਜ਼ਖਮੀ

Monday, Oct 14, 2019 - 02:50 PM (IST)

ਅਮਰੀਕਾ ਦੇ ਫਿਲਾਡੇਲਫਿਆ ''ਚ ਗੋਲੀਬਾਰੀ, 6 ਲੋਕ ਜ਼ਖਮੀ

ਵਾਸ਼ਿੰਗਟਨ— ਅਮਰੀਕਾ ਦੇ ਫਿਲਾਡੇਲਫੀਆ, ਪੈਨਸਿਲਵੇਨਿਆ ਸ਼ਹਿਰ 'ਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟ ਤੋਂ ਘੱਟ 6 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ। ਜ਼ਖਮੀਆਂ 'ਚ ਇਕ 14 ਸਾਲਾ ਲੜਕਾ ਹੈ ਤੇ ਬਾਕੀਆਂ ਦੀ ਉਮਰ 27 ਸਾਲ ਤੋਂ ਵਧੇਰੇ ਨਹੀਂ ਹੈ।

ਸੂਤਰਾਂ ਮੁਤਾਬਕ ਇਹ ਘਟਨਾ ਐਤਵਾਰ ਨੂੰ ਵਾਪਰੀ। ਕਲੀਅਰਫੀਲਡ ਸੜਕ 'ਤੇ 5.30 ਵਜੇ ਇਕ ਬੰਦੂਕਧਾਰੀ ਦੇ ਗੋਲੀ ਚਲਾਉਣ ਨਾਲ ਘੱਟ ਤੋਂ ਘੱਟ 6 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਹਮਲਾਵਰ ਦਾ ਅਜੇ ਤਕ ਪਤਾ ਨਹੀਂ ਚਲਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ।


Related News