ਆਸਟ੍ਰੇਲੀਅਨ ਫੈਡਰਲ ਚੋਣਾਂ: ਚੋਣ ਮੈਦਾਨ 'ਚ 6 ਪੰਜਾਬੀਆਂ ਸਮੇਤ 17 ਭਾਰਤੀ ਮੂਲ ਦੇ ਉਮੀਦਵਾਰ
Saturday, May 21, 2022 - 04:17 PM (IST)
ਸਿਡਨੀ (ਬਿਊਰੋ) : ਆਸਟਰੇਲੀਆ ਵਿੱਚ ਆਮ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ਨੀਵਾਰ ਸਵੇਰ ਤੋਂ ਸ਼ੁਰੂ ਹੈ। ਦੇਸ਼ ਭਰ ਦੇ ਪੋਲਿੰਗ ਸਟੇਸ਼ਨ ਲੱਖਾਂ ਆਸਟ੍ਰੇਲੀਅਨ ਵੋਟਰਾਂ ਲਈ ਸਵੇਰੇ 8 ਵਜੇ (ਸਥਾਨਕ ਸਮਾਂ) ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ। ਬਹੁਮਤ ਵਾਲੀ ਸਰਕਾਰ ਬਣਾਉਣ ਲਈ, ਕਿਸੇ ਪਾਰਟੀ ਨੂੰ ਸੰਸਦ ਦੇ ਹੇਠਲੇ ਸਦਨ, ਪ੍ਰਤੀਨਿਧੀ ਸਭਾ ਵਿੱਚ ਉਪਲਬਧ 151 ਸੀਟਾਂ ਵਿੱਚੋਂ ਘੱਟੋ-ਘੱਟ 76 ਸੀਟਾਂ 'ਤੇ ਜਿੱਤ ਹਾਸਲ ਕਰਨੀ ਹੋਵੇਗੀ।
ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ
ਉਥੇ ਹੀ ਆਸਟ੍ਰੇਲੀਆ ਵਿਚ 6 ਪੰਜਾਬੀਆਂ ਸਮੇਤ 17 ਭਾਰਤੀ ਮੂਲ ਦੇ ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ 6 ਪੰਜਾਬੀਆਂ ਵਿੱਚ ਕੁਈਨਜ਼ਲੈਂਡ ਤੋਂ ਗ੍ਰੀਨ ਪਾਰਟੀ ਦੀ ਟਿਕਟ 'ਤੇ ਨਵਦੀਪ ਸਿੰਘ ਸਿੱਧੂ, ਮਾਕਿਨ ਤੋਂ ਰਾਜਨ ਵੈਦ (ਵਨ ਨੇਸ਼ਨ ਪਾਰਟੀ), ਚਿਫਲੇ ਤੋਂ ਜੁਗਨਦੀਪ ਸਿੰਘ (ਲਿਬਰਲ ਪਾਰਟੀ), ਗ੍ਰੀਨਵੇਅ ਤੋਂ ਲਵਪ੍ਰੀਤ ਸਿੰਘ ਨੰਦਾ (ਆਜ਼ਾਦ), ਤ੍ਰਿਮਨ ਗਿੱਲ (ਆਸਟ੍ਰੇਲੀਅਨ ਲੇਬਰ ਪਾਰਟੀ) ਅਤੇ ਹਰਮੀਤ ਕੌਰ (ਗਰੁੱਪ ਐੱਮ) ਦੋਵੇਂ ਦੱਖਣੀ ਆਸਟ੍ਰੇਲੀਆ ਸੈਨੇਟ ਤੋਂ ਹਨ।
ਇਹ ਵੀ ਪੜ੍ਹੋ: ਉੱਤਰੀ ਕੋਰੀਆ 'ਚ ਬੁਖ਼ਾਰ ਦਾ ਕਹਿਰ, 24 ਘੰਟਿਆਂ 'ਚ ਸਾਹਮਣੇ ਆਏ 2 ਲੱਖ ਤੋਂ ਵਧੇਰੇ ਮਾਮਲੇ
ਚੋਣ ਮੈਦਾਨ ਵਿੱਚ ਪ੍ਰਮੁੱਖ ਭਾਰਤੀ ਉਮੀਦਵਾਰਾਂ ਵਿੱਚੋਂ ਇੱਕ ਮੌਜੂਦਾ ਸੰਸਦ ਮੈਂਬਰ ਦਵੇ ਸ਼ਰਮਾ ਹਨ, ਜੋ ਵੈਂਟਵਰਥ ਤੋਂ ਲਿਬਰਲ ਪਾਰਟੀ ਦੀ ਟਿਕਟ 'ਤੇ ਦੁਬਾਰਾ ਚੋਣ ਲੜ ਰਹੇ ਹਨ। 2019 ਦੀਆਂ ਚੋਣਾਂ ਵਿੱਚ, ਦਵੇ ਨੇ ਸਿਡਨੀ ਉਪਨਗਰ ਵਿੱਚ ਇੱਕ ਸੀਟ ਜਿੱਤਣ ਤੋਂ ਬਾਅਦ ਦੇਸ਼ ਦੀ ਸੰਸਦ ਵਿੱਚ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਬਣ ਕੇ ਇਤਿਹਾਸ ਰਚਿਆ ਸੀ। ਲੀਜ਼ਾ ਸਿੰਘ ਅਗਸਤ 2010 ਵਿੱਚ ਸੰਘੀ ਚੋਣਾਂ ਵਿੱਚ ਤਸਮਾਨੀਆ ਰਾਜ ਤੋਂ ਸੈਨੇਟਰ ਵਜੋਂ ਆਸਟ੍ਰੇਲੀਆਈ ਸੰਸਦ ਲਈ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਔਰਤ ਸੀ।