ਇਰਾਕ ''ਚ ਆਈ.ਐਸ. ਦੇ ਹਮਲਿਆਂ ''ਚ 6 ਪੁਲਸ ਕਰਮਚਾਰੀ ਹਲਾਕ

05/03/2020 1:10:00 PM

ਬਗਦਾਦ- ਇਰਾਕ ਦੇ ਸਲਾਹੁਦੀਨ ਸੂਬੇ ਵਿਚ ਸ਼ਨੀਵਾਰ ਨੂੰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ 2 ਹਮਲਿਆਂ ਵਿਚ 6 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਸੂਬਾਈ ਪੁਲਸ ਦੇ ਬੁਲਾਰੇ ਮੁਹੰਮਦ ਅਲ ਬਾਜ਼ੀ ਨੇ ਦੱਸਿਆ ਕਿ ਅੱਜ ਤੜਕੇ ਆਈ.ਐਸ. ਅੱਤਵਾਦੀਆਂ ਨੇ ਬਗਦਾਦ ਤੋਂ 75 ਕਿਲੋਮੀਟਰ ਉੱਤਰ ਵਿਚ ਤਲ ਅਲ-ਦਹਾਬ ਸੂਬੇ ਵਿਚ ਇਕ ਪੁਲਸ ਚੌਕੀ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਤਿੰਨ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸਲਾਮਿਕ ਅੱਤਵਾਦੀਆਂ ਨੇ ਸੂਬੇ ਦੇ ਪੂਰਬੀ ਹਿੱਸੇ ਦੇ ਮਤੀਬੀਜਾਹ ਵਿਚ ਤੜਕੇ ਇਕ ਪੁਲਸ ਚੌਕੀ 'ਤੇ ਹਮਲਾ ਕੀਤਾ, ਜਿਸ ਵਿਚ ਤਿੰਨ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਹੋ ਗਿਆ।

ਮਤੀਬੀਜਾਹ ਇਲਾਕਾ ਲੰਬੇ ਸਮੇਂ ਤੋਂ ਸਲਾਹੁਦੀਨ ਸੂਬੇ ਦੇ ਪੂਰਬੀ ਰੇਗਿਸਤਾਨੀ ਖੇਤਰਾਂ ਵਿਚ ਇਸਲਾਮਿਕ ਵਿਰੋਧੀ ਫੌਜੀ ਮੁਹਿੰਮਾਂ ਦੇ ਬਾਵਜੂਦ ਅੱਤਵਾਦੀਆਂ ਦਾ ਗੜ੍ਹ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਇਸਲਾਮਿਕ ਅੱਤਵਾਦੀਆਂ ਦੇ ਸੁੰਨੀ ਕਬਾਇਲੀ ਲੜਾਕਿਆਂ ਵਲੋਂ ਸੰਚਾਲਿਤ ਚੌਕੀ 'ਤੇ ਹਮਲੇ ਵਿਚ 11 ਕਬਾਇਲੀ ਲੜਾਕਿਆਂ ਦੀ ਮੌਤ ਦੀ ਰਿਪੋਰਟ ਆਈ ਸੀ। ਇਹ ਲੜਾਕੇ ਦਿਜਲਾਹ ਖੇਤਰ ਵਿਚ ਸਰਕਾਰ ਸਮਰਥਿਤ ਹਸ਼ਦ ਸ਼ਾਬੀ ਬ੍ਰਿਗੇਡ ਦਾ ਹਿੱਸਾ ਹਨ।


Baljit Singh

Content Editor

Related News