ਅੰਮ੍ਰਿਤਸਰ ਕੇਂਦਰੀ ਜੇਲ੍ਹ ''ਚੋਂ 6 ਪਾਕਿਸਤਾਨੀ ਕੈਦੀ ਰਿਹਾਅ, ਅਟਾਰੀ ਬਾਰਡਰ ਰਾਹੀਂ ਪਹੁੰਚੇ ਪਾਕਿ
Sunday, Sep 08, 2024 - 03:51 AM (IST)
ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਬੰਦ 6 ਪਾਕਿਸਤਾਨੀ ਕੈਦੀ ਜੋ ਲੰਮੇ ਸਮੇਂ ਤੋਂ ਦੇਸ਼ ਵਾਪਸੀ ਦੇ ਇੰਤਜ਼ਾਰ ’ਚ ਸਨ, ਨੂੰ ਬੀਤੇ ਦਿਨ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਸੁਪਰਡੈਂਟ ਹਿੰਮਤ ਸ਼ਰਮਾ ਨੇ ਦੱਸਿਆ ਕਿ ਉਕਤ ਕੈਦੀ ਰਿਹਾਅ ਕਰਨ ਲਈ ਭਾਰਤ ਸਰਕਾਰ ਜ਼ਰੀਏ ਲਗਾਤਾਰ ਪਾਕਿਸਤਾਨ ਨਾਲ ਸੰਪਰਕ ਬਣਾਇਆ ਗਿਆ।
ਪਾਕਿਸਤਾਨ ਤੋਂ ਉਨ੍ਹਾਂ ਦੀ ਸ਼ਨਾਖਤ ਹੋਣ ਉਪਰੰਤ ਸਾਰੀ ਕਾਨੂੰਨੀ ਅਤੇ ਕੂਟਨੀਤਿਕ ਜ਼ਰੂਰਤਾਂ ਪੂਰੀਆਂ ਕਰਦੇ ਹੋਏ ਕੈਦੀਆਂ ਨੂੰ ਪੰਜਾਬ ਪੁਲਸ ਦੇ ਹਵਾਲੇ ਕੀਤਾ ਗਿਆ, ਜਿੱਥੋਂ ਪੁਲਸ ਨੇ ਇਨ੍ਹਾਂ ਨੂੰ ਆਈ.ਸੀ.ਪੀ. ਅਟਾਰੀ ਜ਼ਰੀਏ ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕੀਤਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਦੀਆਂ ’ਚ ਮੁਹੰਮਦ ਇਖਲਾਕ, ਅੱਲਾ ਬਖਸ਼ ਮਸੀਹ, ਫਕੀਰ ਹੁਸੈਨ, ਅਕਬਰ ਮਸੀਹ, ਤਾਰਕ ਮਹਿਮੂਦ ਅਤੇ ਵਸੀਮ ਇਰਸ਼ਾਦ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵੱਖ-ਵੱਖ ਕੇਸਾਂ ’ਚ ਜੇਲ੍ਹ ਵਿਚ ਕੈਦ ਸਨ।
ਇਹ ਵੀ ਪੜ੍ਹੋ- ਠੱਗੀ ਦਾ ਅਨੋਖਾ ਮਾਮਲਾ ; ਮੋਟੀ ਰਕਮ ਲੈ ਕੇ ਵੀ ਨਾ ਕਰਵਾਈ ਮਕਾਨ ਦੀ ਰਜਿਸਟਰੀ, ਫ਼ਿਰ ਕੀਤਾ ਅਜਿਹਾ ਕਾਂਡ ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e