ਕੈਨੇਡਾ ਦੀ ਰਾਜਧਾਨੀ 'ਚ ਰੂਹ ਕੰਬਾਊ ਘਟਨਾ, ਇਕੋ ਪਰਿਵਾਰ ਦੇ 6 ਜੀਆਂ ਨੂੰ ਉਤਾਰਿਆ ਮੌਤ ਦੇ ਘਾਟ

Friday, Mar 08, 2024 - 12:19 AM (IST)

ਓਟਵਾ - ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਚਾਕੂਬਾਜ਼ੀ ਦੀ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ। ਓਟਾਵਾ ਪੁਲਸ ਨੇ ਇੱਕ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਆਪਣੇ ਕਮਰੇ ਦੇ ਛੇ ਸਾਥੀਆਂ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸ੍ਰੀਲੰਕਾ ਦੇ ਇੱਕ ਪਰਿਵਾਰ ਦੇ ਚਾਰ ਬੱਚੇ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹਨ। 

ਇਹ ਵੀ ਪੜ੍ਹੋ - Xiaomi 14 ਭਾਰਤ 'ਚ ਲਾਂਚ, 11 ਮਾਰਚ ਤੋਂ ਸ਼ੁਰੂ ਹੋਵੇਗੀ ਵਿਕਰੀ, ਤੁਹਾਡੇ ਹੋਸ਼ ਉਡਾ ਦੇਵੇਗੀ ਇਸ ਦੀ ਕੀਮਤ

ਓਟਾਵਾ ਦੇ ਪੁਲਸ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਦੋਸ਼ੀ, ਜਿਸ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ, ਨੇ ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਉਸ 'ਤੇ ਪਹਿਲੇ ਦਰਜੇ ਦੇ ਕਤਲ ਦੇ ਛੇ ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਦਾ ਦੋਸ਼ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ੍ਰੀਲੰਕਾ ਦੇ ਨਾਗਰਿਕ ਸਨ ਜੋ ਹਾਲ ਹੀ ਵਿੱਚ ਕੈਨੇਡਾ ਆਏ ਸਨ। ਇਨ੍ਹਾਂ ਵਿੱਚ 35 ਸਾਲਾ ਮਾਂ, ਸੱਤ ਸਾਲਾ ਪੁੱਤਰ, ਚਾਰ ਸਾਲ ਦੀ ਧੀ, ਢਾਈ ਸਾਲ ਦੀ ਧੀ ਅਤੇ ਢਾਈ ਮਹੀਨੇ ਦੀ ਬੱਚੀ ਸ਼ਾਮਲ ਹੈ। ਨਾਲ ਹੀ ਇੱਕ 40 ਸਾਲਾ ਵਿਅਕਤੀ, ਜੋ ਕਿ ਪਰਿਵਾਰ ਦਾ ਇੱਕ ਜਾਣਕਾਰ ਸੀ, ਦੀ ਮੌਤ ਹੋ ਗਈ।

ਪੁਲਸ ਮੁਖੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਿਆਂ ਦੇ ਪਿਤਾ ਘਰ ਤੋਂ ਬਾਹਰ ਆ ਗਏ ਅਤੇ ਲੋਕਾਂ ਨੂੰ 911 'ਤੇ ਕਾਲ ਕਰਨ ਲਈ ਕਿਹਾ। ਪਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ। ਉਨ੍ਹਾਂ ਕਿਹਾ ਕਿ ਇਹ ਬੇਕਸੂਰ ਲੋਕਾਂ 'ਤੇ ਜ਼ੁਲਮ ਕਰਨ ਦੀ ਕੋਝੀ ਕਾਰਵਾਈ ਹੈ। ਓਟਾਵਾ ਸਥਿਤ ਸ੍ਰੀਲੰਕਾ ਹਾਈ ਕਮਿਸ਼ਨ ਨੇ ਕਿਹਾ ਕਿ ਪੀੜਤ ਪਰਿਵਾਰ ਸ੍ਰੀਲੰਕਾ ਦਾ ਰਹਿਣ ਵਾਲਾ ਸੀ। ਪਿਤਾ ਤਾਂ ਬਚ ਗਿਆ, ਪਰ ਉਸ ਦੀ ਪਤਨੀ ਅਤੇ ਬੱਚੇ ਮਰ ਗਏ।

ਇਹ ਵੀ ਪੜ੍ਹੋ - ਦਸੰਬਰ 2024 ਤੱਕ ਖ਼ਤਮ ਹੋ ਜਾਵੇਗਾ ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ

ਇਸ ਘਟਨਾ ਨੂੰ ਲੈ ਕੇ ਓਟਾਵਾ ਦੇ ਮੇਅਰ ਮਾਰਕ ਸਟਕਲਿਫ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ "ਸਾਡੇ ਸ਼ਹਿਰ ਦੇ ਇਤਿਹਾਸ ਵਿੱਚ ਹਿੰਸਾ ਦੀਆਂ ਸਭ ਤੋਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਹੈ"। 10 ਲੱਖ ਦੀ ਆਬਾਦੀ ਵਾਲੇ ਓਟਾਵਾ ਵਿੱਚ 2023 ਵਿੱਚ 14 ਅਤੇ 2022 ਵਿੱਚ 15 ਕਤਲ ਹੋਏ। ਮ੍ਰਿਤਕ ਦੱਖਣੀ ਪੱਛਮੀ ਉਪਨਗਰ ਬਾਰਹਾਵੇਨ ਵਿੱਚ ਇੱਕ ਘਰ ਦੇ ਅੰਦਰ ਮਿਲੇ ਸਨ ਅਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸ ਦਈਏ ਕਿ ਕੈਨੇਡਾ ਵਿੱਚ ਕਤਲੇਆਮ ਬਹੁਤ ਘੱਟ ਹੁੰਦੇ ਹਨ। ਦਸੰਬਰ 2022 ਵਿੱਚ, ਇੱਕ ਵਿਅਕਤੀ ਨੇ ਪੁਲਸ ਦੁਆਰਾ ਗੋਲੀ ਮਾਰਨ ਤੋਂ ਪਹਿਲਾਂ ਟੋਰਾਂਟੋ ਦੇ ਇੱਕ ਉਪਨਗਰ ਵਿੱਚ ਪੰਜ ਲੋਕਾਂ ਨੂੰ ਗੋਲੀ ਮਾਰ ਦਿੱਤੀ ਸੀ। ਉਸੇ ਸਾਲ ਸਤੰਬਰ ਵਿੱਚ, ਇੱਕ ਵਿਅਕਤੀ ਨੇ ਪੱਛਮੀ ਸੂਬੇ ਸਸਕੈਚਵਨ ਵਿੱਚ ਚਾਕੂ ਮਾਰ ਕੇ 11 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਪੁਲਸ ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਉਸਦੀ ਕੋਕੀਨ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


 


Inder Prajapati

Content Editor

Related News