ਪਾਕਿਸਤਾਨ ''ਚ ਜ਼ਮੀਨ ਖਿਸਕਣ ਨਾਲ 6 ਮਜ਼ਦੂਰਾਂ ਦੀ ਮੌਤ

09/28/2017 1:39:20 PM

ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਪਹਾੜ ਦੇ ਨਜ਼ਦੀਕ ਪੱਥਰ ਕੱਟਣ ਵਾਲੇ ਸਥਾਨ 'ਤੇ ਜ਼ਮੀਨ ਖਿਸਕਣ ਨਾਲ ਘੱਟ ਤੋਂ ਘੱਟ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਹੋਰ ਜਖ਼ਮੀ ਹੋ ਗਏ। ਰਿਪੋਰਟ ਅਨੁਸਾਰ ਸਰਗੋਧਾ ਜਿਲੇ ਦੇ ਨੇੜੇ-ਧੇੜੇ ਪੱਥਰ ਤੋੜਣ ਵਾਲੇ ਸਥਾਨ 'ਤੇ ਬੀਤੇ ਦਿਨ ਜ਼ਮੀਨ ਖਿਸਕਣ ਨਾਲ 8 ਮਜ਼ਦੂਰ ਧੱਸ ਗਏ। ਰਿਪੋਰਟ ਅਨੁਸਾਰ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਬਚਾਅ ਅਧਿਕਾਰੀ ਮੌਕੇ ਉੱਤੇ ਪੁੱਜੇ। ਮਸ਼ੀਨਾਂ ਦੀ ਮਦਦ ਨਾਲ ਉਨ੍ਹਾਂ ਨੇ 2 ਜਖ਼ਮੀਆਂ ਨੂੰ ਬਚਾਇਆ ਅਤੇ 6 ਲਾਸ਼ਾਂ ਬਰਾਮਦ ਕੀਤੀਆਂ। ਜਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਸੂਚਨਾ ਅਨੁਸਾਰ ਘਟਨਾ ਉਸ ਵੇਲੇ ਹੋਈ ਜਦੋਂ ਮਜ਼ਦੂਰ ਪਹਾੜ 'ਚ ਵਿਸਫੋਟ ਕਰਨ ਲਈ ਵਿਸਫੋਟਕ ਲਗਾਉਣ ਦੇ ਵਾਸਤੇ ਰੱਸੀ ਦੇ ਸਹਾਰੇ ਚੜ੍ਹ ਰਹੇ ਸਨ। ਇਸ ਤੋਂ ਪਹਿਲਾਂ ਕਿ ਮਜ਼ਦੂਰ ਉੱਥੇ ਪਹੁੰਚ ਪਾਉਂਦੇ ਜ਼ਮੀਨ ਖਿਸਕ ਗਈ ਅਤੇ ਮਜ਼ਦੂਰ ਜ਼ਮੀਨ ਹੇਠਾਂ ਦੱਬੇ ਗਏ। ਪਿੱਛਲੇ 15 ਦਿਨਾਂ ਵਿਚ ਇੱਥੇ ਇਸੇ ਤਰ੍ਹਾਂ ਦੀਆਂ ਘਟਨਾਵਾਂ 'ਚ 9 ਲੋਕ ਮਾਰੇ ਗਏ ਹਨ।


Related News