ਇੰਡੋਨੇਸ਼ੀਆ ''ਚ ਆਇਆ 6.6 ਦੀ ਤੀਬਰਤਾ ਵਾਲਾ ਭੂਚਾਲ

08/17/2018 11:14:24 PM

ਜਕਾਰਤਾ— ਇੰਡੋਨੇਸ਼ੀਆਈ ਪ੍ਰਾਇਦੀਪ 'ਚ ਸ਼ੁੱਕਰਵਾਰ ਰਾਤ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.6 ਦੱਸੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਰਬਾ ਦੇ ਉੱਤਰੀ ਪੂਰਬੀ ਇਲਾਕੇ 'ਚ ਜ਼ਮੀਨ 'ਚ 564.7 ਕਿਲੋਮੀਟਰ ਹੇਠਾਂ ਸੀ। ਇਸ ਘਟਨਾ ਦੇ ਤੁਰੰਤ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਨਹੀਂ ਜਾਰੀ ਕੀਤੀ ਗਈ ਹੈ।


Related News