ਰੂਸ ''ਚ ਕੋਰੋਨਾ ਦੇ 6,234 ਨਵੇਂ ਮਾਮਲੇ, ਸਭ ਤੋਂ ਵੱਧ ਪ੍ਰਭਾਵਿਤ ਮਾਸਕੋ
07/18/2020 4:16:39 PM
ਮਾਸਕੋ— ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 6,234 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇੱਥੇ ਸੰਕਰਮਣ ਦਾ ਸ਼ਿਕਾਰ ਹੋਏ ਲੋਕਾਂ ਦੀ ਕੁੱਲ ਗਿਣਤੀ 765,473 ਹੋ ਗਈ ਹੈ।
ਰੂਸ ਦੇ ਕੋਰੋਨਾ ਵਾਇਰਸ ਰਿਸਪਾਂਸ ਕੇਂਦਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵਾਇਰਸ ਰਿਸਪਾਂਸ ਕੇਂਦਰ ਨੇ ਕਿਹਾ ਕਿ ਸੰਕ੍ਰਮਿਤ ਮਰੀਜ਼ਾਂ 'ਚੋਂ 1,522 ਲੋਕਾਂ 'ਚ ਮਹਾਮਾਰੀ ਦੇ ਲੱਛਣ ਨਹੀਂ ਹਨ।
ਕੇਂਦਰ ਨੇ ਕਿਹਾ ਕਿ ਰੂਸ 'ਚ ਹੁਣ ਸੰਕ੍ਰਮਿਤਾਂ ਦੀ ਗਿਣਤੀ 765,473 ਹੋ ਗਈ ਹੈ। ਸੰਕਰਮਣ ਦੀ ਰੋਜ਼ਾਨਾ ਵਾਧਾ ਦਰ 0.8 ਫੀਸਦੀ ਹੈ। ਕੋਰੋਨਾ ਰਿਸਪਾਂਸ ਸੈਂਟਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਮਾਸਕੋ 'ਚ ਇਸ ਸੰਕਰਮਣ ਦੇ 578 ਮਾਮਲੇ ਸਾਹਮਣੇ ਆਏ ਹਨ। ਰੂਸ 'ਚ ਮਾਸਕੋ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਤੋਂ ਬਾਅਦ ਸਵਰਡਲੋਵਸਕ 'ਚ 259 ਅਤੇ ਖੰਟੀ-ਮਾਨਸੀ ਖੇਤਰ 'ਚ 247 ਮਾਮਲੇ ਦਰਜ ਕੀਤੇ ਗਏ ਹਨ। ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 124 ਮਰੀਜ਼ਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 12,247 ਹੋ ਗਈ ਹੈ, ਜਦੋਂ ਕਿ 546,863 ਲੋਕ ਇਸ ਮਹਾਮਾਰੀ ਤੋਂ ਠੀਕ ਹੋਏ ਹਨ।