ਇੰਡੋਨੇਸ਼ੀਆ ''ਚ 6.0 ਤੀਬਰਤਾ ਵਾਲੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Sunday, Jan 19, 2020 - 02:32 AM (IST)

ਜਕਾਰਤਾ - ਇੰਡੋਨੇਸ਼ੀਆ ਦੇ ਅਬੇਪੁਰਾ ਵਿਚ ਸ਼ਨੀਵਾਰ ਨੂੰ ਭੂਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰੀਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਦਰਜ ਕੀਤੀ ਗਈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਅੱਜ ਸ਼ਾਮ 16, 38 ਵਜੇ ਆਏ, ਇਸ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਇੰਡੋਨੇਸ਼ੀਆ ਦੇ ਅਬੇਪੁਰਾ ਤੋਂ 141 ਕਿਲੋਮੀਟਰ ਦੂਰ 33.56 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।