ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਬੀਮਾਰ ਕਰ ਰਿਹੈ TikTok, ਅਮਰੀਕਾ 'ਚ 5 ਹਜ਼ਾਰ ਨੇ ਮਾਪਿਆਂ ਨੇ ਕੀਤਾ ਕੇਸ
Wednesday, Jan 31, 2024 - 09:04 AM (IST)
ਇੰਟਰਨੈਸ਼ਨਲ ਡੈਸਕ: ਚੀਨੀ ਐਪ TikTok ਖ਼ਿਲਾਫ਼ ਅਮਰੀਕਾ ਵਿੱਚ ਹਜ਼ਾਰਾਂ ਮਾਪੇ ਇਕੱਠੇ ਹੋਏ ਹਨ। ਅੱਲੜ੍ਹ ਉਮਰ ਦੇ ਨੌਜਵਾਨਾਂ ਦੀ ਮਾਨਸਿਕ ਸਿਹਤ 'ਤੇ ਐਪ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ 5,000 ਤੋਂ ਵੱਧ ਮਾਪਿਆਂ ਨੇ TikTok 'ਤੇ ਮੁਕੱਦਮਾ ਕੀਤਾ ਹੈ। TikTok ਕਦੇ ਅਮਰੀਕਾ ਵਿੱਚ ਆਪਣੀ ਮਨੋਰੰਜਕ ਸਮੱਗਰੀ ਲਈ ਬਹੁਤ ਮਸ਼ਹੂਰ ਸੀ।
ਦਿ ਗਾਰਡੀਅਨ ਮੁਤਾਬਕ ਮਾਪਿਆਂ ਨੇ TikTok ਨੂੰ ਡਿਜੀਟਲ ਯੁੱਗ ਦਾ ਤੰਬਾਕੂ ਨਾਲੋਂ ਵੀ ਖਤਰਨਾਕ ਨਸ਼ਾ ਦੱਸਿਆ ਹੈ। ਨਾਬਾਲਗਾਂ ਦੀ ਮਾਨਸਿਕ ਸਿਹਤ ਵਿੱਚ ਗਿਰਾਵਟ ਲਈ ਐਪ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਇਸ ਵਿਰੁੱਧ ਜਾਂਚ ਵੀ ਚੱਲ ਰਹੀ ਹੈ। TikTok ਖ਼ਿਲਾਫ਼ ਕਾਨੂੰਨੀ ਕਾਰਵਾਈ, ਜਿਸ ਦੀ ਅਗਵਾਈ ਵੈਬਸਾਈਟ Claimshero.io ਕਰ ਰਹੀ ਸੀ, ਹੁਣ ਗਤੀ ਫੜ ਰਹੀ ਹੈ। ਹਜ਼ਾਰਾਂ ਮਾਪੇ ਚੀਨ ਦੀ ਮਲਕੀਅਤ ਵਾਲੀ ਦਿੱਗਜ਼ ਕੰਪਨੀ ਵਿਰੁੱਧ ਜਵਾਬਦੇਹੀ ਦੀ ਮੰਗ ਕਰ ਰਹੇ ਹਨ।
TikTok ਨੇ ਸੀਮਤ ਕੀਤੇ ਮਾਪਿਆਂ ਦੇ ਅਧਿਕਾਰ
ਅਮਰੀਕਾ ਦੇ ਕਨੈਕਟੀਕਟ ਰਾਜ ਦੇ ਹਰਟਫੋਰਡ ਦੀ ਰਹਿਣ ਵਾਲੀ ਬ੍ਰਿਟਨੀ ਐਡਵਰਡਸ ਉਨ੍ਹਾਂ ਮਾਪਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ TikTok ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਐਡਵਰਡਸ ਦੀ ਧੀ (12) TikTok ਦੀ ਆਦੀ ਹੈ। ਉਸ ਨੇ ਇਸ ਦੇ TikTok ਪੋਸਟ ਵਿੱਚ ਕੁਝ ਅਜਿਹਾ ਦੇਖਿਆ ਜਿਸ ਨਾਲ ਉਸ ਨੂੰ ਲੱਗਾ ਕਿ ਉਸ ਦੀ ਧੀ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਤੋਂ ਬਾਅਦ ਉਸ ਨੂੰ ਇਸ ਐਪ ਦੇ ਮਾੜੇ ਪ੍ਰਭਾਵ ਬਾਰੇ ਪਤਾ ਲੱਗਿਆ। ਮੁਕੱਦਮੇ ਦਾਅਵਾ ਕਰਦੇ ਹਨ ਕਿ TikTok ਨੇ ਜੁਲਾਈ 2023 ਵਿੱਚ ਇੱਕ ਨਿਯਮ ਲਾਗੂ ਕੀਤਾ, ਜੋ ਵਿਵਾਦਪੂਰਨ ਕਦਮ ਹੈ। ਇਸ ਵਿੱਚ ਇੱਕ ਵਿਵਸਥਾ ਸੀ ਕਿ ਕੋਈ ਵੀ ਮਾਤਾ-ਪਿਤਾ ਆਪਣੇ ਬੱਚੇ ਦੇ TikTok 'ਤੇ ਖਾਤਾ ਬਣਾਉਣ ਦੇ ਇੱਕ ਸਾਲ ਬਾਅਦ ਪਲੇਟਫਾਰਮ ਖ਼ਿਲਾਫ਼ ਕੋਈ ਦਾਅਵਾ ਨਹੀਂ ਕਰ ਸਕਦਾ ਹੈ।
ਪਰੇਸ਼ਾਨ ਕਰਨ ਵਾਲਾ ਸੱਚ ਆਇਆ ਸਾਹਮਣੇ
ਐਮਨੈਸਟੀ ਇੰਟਰਨੈਸ਼ਨਲ ਦੀ TikTok 'ਤੇ ਸਮੱਗਰੀ ਦੀ ਤਕਨੀਕੀ ਜਾਂਚ 'ਚ ਇਕ ਪਰੇਸ਼ਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਜਾਂਚ ਵਿੱਚ ਪਾਇਆ ਗਿਆ ਹੈ ਕਿ TikTok ਦੀ ਸਮੱਗਰੀ ਸਿਫ਼ਾਰਿਸ਼ ਪ੍ਰਣਾਲੀ ਕਥਿਤ ਤੌਰ 'ਤੇ ਉਪਭੋਗਤਾਵਾਂ ਨੂੰ ਹਾਨੀਕਾਰਕ ਰੈਬਿਟ ਹੋਲ ਸਮੱਗਰੀ ਤੱਕ ਲਿਜਾਂਦੀ ਹੈ, ਜਿਸ ਵਿੱਚ ਰੋਮਾਂਟਿਕ ਜਾਂ ਆਤਮ-ਹੱਤਿਆ ਨੂੰ ਉਤਸ਼ਾਹਿਤ ਕਰਨ ਵਾਲੇ ਵੀਡੀਓ ਵੀ ਸ਼ਾਮਲ ਹੈ। ਰੈਬਿਟ-ਹੋਲ ਸਮੱਗਰੀ ਅਜਿਹੀ ਚੀਜ਼ ਹੈ ਜੋ ਸਤ੍ਹਾ 'ਤੇ ਸਧਾਰਨ ਦਿਖਾਈ ਦਿੰਦੀ ਹੈ, ਪਰ ਬਹੁਤ ਖ਼ਤਰਨਾਕ ਹੈ। ਹਾਲ ਹੀ ਵਿੱਚ ਅਮਰੀਕਾ ਵਿੱਚ ਇੱਕ 16 ਸਾਲਾ ਨੌਜਵਾਨ ਨੇ TikTok 'ਤੇ ਇੱਕ ਹਿੰਸਕ ਵੀਡੀਓ ਦੇਖ ਕੇ ਖੁਦਕੁਸ਼ੀ ਕਰ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।