ਪਾਕਿਸਤਾਨ ’ਚ ਹੜ੍ਹ ਕਾਰਨ 54 ਲੋਕਾਂ ਦੀ ਮੌਤ
Wednesday, Sep 14, 2022 - 02:01 PM (IST)
ਇਸਲਾਮਾਬਾਦ (ਵਾਰਤਾ)– ਪਾਕਿਸਤਾਨ ’ਚ ਪਿਛਲੇ 24 ਘੰਟਿਆਂ ’ਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ ’ਚ ਘੱਟ ਤੋਂ ਘੱਟ 54 ਲੋਕਾਂ ਦੀ ਮੌਤ ਹੋ ਗਈ ਤੇ ਹੋਰ 6 ਜ਼ਖ਼ਮੀ ਹੋ ਗਏ। ਪਾਕਿਸਤਾਨ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਨ. ਡੀ. ਐੱਮ. ਏ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਐੱਨ. ਡੀ. ਐੱਮ. ਏ. ਵਲੋਂ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ’ਚ ਹੜ੍ਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ’ਚ ਜਾਨ ਗਵਾਉਣ ਵਾਲਿਆਂ ’ਚ 18 ਬੱਚੇ ਤੇ 10 ਮਹਿਲਾਵਾਂ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਟਰੂਡੋ ਨੇ ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਲਈ ਸੰਘੀ ਛੁੱਟੀ ਦਾ ਕੀਤਾ ਐਲਾਨ
ਐੱਨ. ਡੀ. ਐੱਮ. ਏ. ਨੇ ਕਿਹਾ ਕਿ ਜੂਨ ਦੇ ਮੱਧ ਤੋਂ ਮਾਨਸੂਨੀ ਮੀਂਹ ਤੇ ਹੜ੍ਹ ਨਾਲ ਪਾਕਿਸਤਾਨ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਲਗਭਗ 1,481 ਹੋ ਗਈ ਹੈ ਤੇ 12,748 ਹੋਰ ਜ਼ਖ਼ਮੀ ਹੋਏ ਹਨ।
ਇਸ ਤੋਂ ਇਲਾਵਾ 17,55,281 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ ਦੇਸ਼ ਭਰ ’ਚ ਲਗਭਗ 9,08,137 ਪਸ਼ੂ ਹੜ੍ਹ ਦੀ ਗ੍ਰਿਫ਼ਤ ’ਚ ਆਉਣ ਕਾਰਨ ਮਾਰੇ ਗਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।