ਪਾਕਿ ’ਚ 52 ਅੱਤਵਾਦੀ ਮਾਰੇ ਗਏ
Saturday, Jan 31, 2026 - 04:45 PM (IST)
ਇਸਲਾਮਾਬਾਦ/ਲਾਹੌਰ (ਭਾਸ਼ਾ)- ਪਾਕਿਸਤਾਨ ਦੇ 3 ਸੂਬਿਆਂ ’ਚ ਵੱਖ-ਵੱਖ ਮੁਹਿੰਮਾਂ ਦੌਰਾਨ ਸੁਰੱਖਿਆ ਫੋਰਸਾਂ ਨੇ 52 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ, ਜਿਨ੍ਹਾਂ ’ਚੋਂ ਜ਼ਿਆਦਾਤਰ ਦਾ ਸਬੰਧ ਤਾਲਿਬਾਨ ਨਾਲ ਸੀ। ਫ਼ੌਜ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਤੜਕੇ ਪੰਜਾਬ ਸੂਬੇ ’ਚ 6 ਅੱਤਵਾਦੀ ਮਾਰੇ ਗਏ, ਜਦਕਿ ਵੀਰਵਾਰ ਨੂੰ ਬਲੋਚਿਸਤਾਨ ’ਚ ਖੁਫ਼ੀਆ ਜਾਣਕਾਰੀ ’ਤੇ ਆਧਾਰਿਤ 2 ਵੱਖ-ਵੱਖ ਆਪ੍ਰੇਸ਼ਨਾਂ (ਆਈ.ਬੀ.ਓ.) ’ਚ 41 ਅੱਤਵਾਦੀਆਂ ਦਾ ਸਫਾਇਆ ਕੀਤਾ ਗਿਆ ਅਤੇ ਖੈਬਰ ਪਖਤੂਨਖਵਾ ਸੂਬੇ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਇਕ ਕਮਾਂਡਰ ਸਮੇਤ ਉਸ ਦੇ 5 ਅੱਤਵਾਦੀ ਮਾਰੇ ਗਏ।
