ਮਾਹਰ ਦੀ ਚੇਤਾਵਨੀ, ਆਸਟ੍ਰੇਲੀਆ 'ਚ 5 ਲੱਖ ਲੋਕ ਕੋਵਿਡ ਨਾਲ ਸੰਕਰਮਿਤ

Wednesday, Dec 07, 2022 - 05:51 PM (IST)

ਮਾਹਰ ਦੀ ਚੇਤਾਵਨੀ, ਆਸਟ੍ਰੇਲੀਆ 'ਚ 5 ਲੱਖ ਲੋਕ ਕੋਵਿਡ ਨਾਲ ਸੰਕਰਮਿਤ

ਕੈਨਬਰਾ (ਏਜੰਸੀ): ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਫੈਲ ਰਿਹਾ ਹੈ। ਛੂਤ ਦੀਆਂ ਬਿਮਾਰੀਆਂ ਦੇ ਇੱਕ ਪ੍ਰਮੁੱਖ ਮਾਹਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ 500,000 ਆਸਟ੍ਰੇਲੀਅਨ ਕੋਵਿਡ-19 ਨਾਲ ਸੰਕਰਮਿਤ ਹਨ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏਐਨਯੂ) ਅਤੇ ਕੈਨਬਰਾ ਹਸਪਤਾਲ ਦੇ ਛੂਤ ਦੀਆਂ ਬਿਮਾਰੀਆਂ ਦੇ ਇੱਕ ਡਾਕਟਰ ਅਤੇ ਮਾਈਕਰੋਬਾਇਓਲੋਜਿਸਟ ਪੀਟਰ ਕੋਲੀਗਨਨ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦੀ 2 ਪ੍ਰਤੀਸ਼ਤ ਆਬਾਦੀ ਵਿੱਚ ਵਾਇਰਸ ਹੋਣ ਦੀ ਸੰਭਾਵਨਾ ਹੈ।

ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 29 ਨਵੰਬਰ ਤੋਂ ਹਫ਼ਤੇ ਵਿੱਚ ਪ੍ਰਤੀ ਦਿਨ 14,000 ਤੋਂ ਵੱਧ ਸੰਕਰਮਣ ਦੇ ਮਾਮਲੇ ਦਰਜ ਕੀਤੇ ਗਏ ਸਨ, ਪਰ ਕੋਲੀਗਨਨ ਨੇ ਕਿਹਾ ਕਿ ਕੇਸਾਂ ਦੀ ਅਸਲ ਗਿਣਤੀ ਸੰਭਾਵਤ ਤੌਰ 'ਤੇ ਬਹੁਤ ਜ਼ਿਆਦਾ ਸੀ।ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ “ਮੈਨੂੰ ਲੱਗਦਾ ਹੈ ਕਿ ਇੱਕ ਜਾਂ ਦੋ ਪ੍ਰਤੀਸ਼ਤ ਲੋਕਾਂ ਨੂੰ ਸ਼ਾਇਦ ਇਸ ਸਮੇਂ ਕੋਵਿਡ ਹੈ, ਜੋ ਕਿ ਬਹੁਤ ਜ਼ਿਆਦਾ ਹੈ, ਪਰ ਵੱਡੀ ਬਹੁਗਿਣਤੀ ਹੁਣ ਦੁਬਾਰਾ ਸੰਕਰਮਣ ਵਿਚ ਹੈ। ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਦੇ ਦਾਖਲੇ ਅਤੇ ਆਈਸੀਯੂ ਵੈਂਟੀਲੇਸ਼ਨ ਪਹਿਲਾਂ ਦੇ ਤੁਲਨਾ ਕਿਤੇ ਵੀ ਨਹੀਂ ਹਨ।ਅਕਤੂਬਰ ਦੇ ਅੱਧ ਵਿੱਚ ਆਸਟ੍ਰੇਲੀਆ ਵਿੱਚ ਪ੍ਰਤੀ 10 ਲੱਖ ਲੋਕਾਂ ਵਿੱਚ ਇੱਕ ਹਫ਼ਤਾਵਾਰ ਔਸਤਨ 170.3 ਨਵੇਂ ਕੇਸ ਸਨ। ਨਵੰਬਰ ਦੇ ਅਖੀਰ ਤੱਕ ਇਹ ਅੰਕੜਾ ਵੱਧ ਕੇ ਪ੍ਰਤੀ ਮਿਲੀਅਨ ਲੋਕਾਂ ਵਿੱਚ 554.1 ਕੇਸ ਹੋ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਕੋਵਿਡ ਦੌਰਾਨ ਤਾਲਾਬੰਦੀ ਕਾਰਨ 'ਪ੍ਰਵਾਸੀ' ਆਰਥਿਕ ਪੱਖੋਂ ਹੋਏ ਪ੍ਰਭਾਵਿਤ, ਜਾਣੋ ਅੰਕੜੇ

ਸਿਹਤ ਵਿਭਾਗ ਦੇ ਅਨੁਸਾਰ ਆਸਟ੍ਰੇਲੀਆ ਵਿੱਚ ਲਾਗਾਂ ਦੀ ਚੌਥੀ ਲਹਿਰ ਪਹਿਲਾਂ ਦੀ ਉਮੀਦ ਨਾਲੋਂ ਵੱਧ ਹੌਲੀ-ਹੌਲੀ ਫੈਲ ਰਹੀ ਹੈ।ਘੱਟ ਆਈਸੀਯੂ ਨੰਬਰਾਂ ਦੇ ਬਾਵਜੂਦ, ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (ਏਐਮਏ) ਨੇ ਕਿਹਾ ਕਿ ਹਸਪਤਾਲ ਵਿਚ ਗਿਣਤੀ ਵੱਧ ਰਹੀ ਹੈ। ਏਐਮਏ ਦੇ ਪ੍ਰਧਾਨ ਸਟੀਵ ਰੌਬਸਨ ਨੇ ਕਿਹਾ ਕਿ ਅਸੀਂ ਇੱਕ ਚੱਕਰ ਵਿੱਚ ਆ ਗਏ ਹਾਂ, ਜਿੱਥੇ ਹਸਪਤਾਲ ਦੇ ਸਾਰੇ ਸਟਾਫ ਨੇ ਕੋਵਿਡ ਦੇ ਪ੍ਰਭਾਵ ਹੇਠਾਂ ਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਮਰੀਜ਼ਾਂ ਦੀ ਦੇਖਭਾਲ ਲਈ ਉਪਲਬਧ ਕਰਮਚਾਰੀਆਂ ਦੀ ਗਿਣਤੀ ਘੱਟ ਰਹੀ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News