ਕੈਨੇਡਾ ''ਚ 7 ਘੰਟਿਆਂ ਦੌਰਾਨ 5 ਵਾਰ ਲੱਗੇ ਭੂਚਾਲ ਦੇ ਝਟਕੇ

12/24/2019 10:14:56 AM

ਓਟਾਵਾ— ਕੈਨੇਡਾ ਦੇ ਵੈਨਕੂਵਰ ਟਾਪੂ 'ਚ ਸੋਮਵਾਰ ਦੇਰ ਰਾਤ ਮੱਧ ਅਤੇ ਤੇਜ਼ ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਮੌਸਮ ਸੂਚਨਾ ਅਧਿਕਾਰੀਆਂ ਮੁਤਾਬਕ ਇੱਥੇ 5 ਵਾਰ ਭੂਚਾਲ ਦੇ ਝਟਕੇ ਲੱਗੇ।
ਰਿਕਟਰ ਪੈਮਾਨੇ 'ਤੇ ਭੂਚਾਲ ਦੇ ਝਟਕਿਆਂ ਦੀ ਤੀਬਰਤਾ 5.1, 5.6, 5.8 , 6.0 ਅਤੇ 4.8 ਮਾਪੀ ਗਈ। ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ 'ਚ 5 ਕਿਲੋਮੀਟਰ ਦੀ ਡੂੰਘਾਈ 'ਚ ਰਿਹਾ। ਭੂਚਾਲ ਕਾਰਨ ਸੁਨਾਮੀ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।

PunjabKesari

ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਸਿਰਫ 7 ਘੰਟਿਆਂ ਦੇ ਵਿਚ-ਵਿਚ 5 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 8.44 ਵਜੇ ਲੱਗਾ ਤੇ ਫਿਰ 11.13, 11.49, 12.56 ਅਤੇ 3.38 ਵਜੇ ਝਟਕੇ ਲੱਗੇ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੀ ਵਾਰ ਇੱਥੇ 100 ਤੋਂ ਵਧੇਰੇ ਵਾਰ ਭੂਚਾਲ ਆ ਚੁੱਕੇ ਹਨ।


Related News