ਇਰਾਕ ''ਚ ਹਵਾਈ ਹਮਲੇ ਦੌਰਾਨ 5 ਪੀਕੇਕੇ ਲੜਾਕਿਆਂ ਦੀ ਮੌਤ

01/15/2020 8:24:38 PM

ਬਗਦਾਦ- ਇਰਾਕ ਦੇ ਉੱਤਰੀ ਸੂਬੇ ਸਿੰਜਾਰ ਵਿਚ ਬੁੱਧਵਾਰ ਨੂੰ ਹਵਾਈ ਹਮਲੇ ਵਿਚ ਕੁਰਦਿਸਤਾਨ ਕੁਰਦ ਪਾਰਟੀ ਨਾਲ ਸਬੰਧਤ ਪੰਜ ਯਜ਼ੀਦੀ ਲੜਾਕਿਆਂ ਦੀ ਮੌਤ ਹੋ ਗਈ ਹੈ। ਇਰਾਕੀ ਜੁਆਇੰਟ ਆਪ੍ਰੇਸ਼ਨ ਕਮਾਨ ਦੇ ਮੀਡੀਆ ਦਫਤਰ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਬਿਆਨ ਮੁਤਾਬਕ ਇਕ ਅਣਪਛਾਤੇ ਜਹਾਜ਼ ਨੇ ਅਲ ਸ਼ਿਮਲ ਸ਼ਹਿਰ ਦੇ ਕੋਲ ਹਿਤੀਨ ਇਲਾਕੇ ਵਿਚ ਅੰਤਰਰਾਸ਼ਟਰੀ ਸਮੇਂ ਮੁਤਾਬਕ ਕਰੀਬ ਸਵੇਰੇ 8:35 ਵਜੇ ਸਿੰਜਾਰ ਪ੍ਰੋਟੈਕਸ਼ਨ ਯੂਨਿਟ ਦੇ ਇਕ ਵਾਹਨ 'ਤੇ ਹਮਲਾ ਕੀਤਾ। ਹਮਲੇ ਵਿਚ ਵਾਈ.ਬੀ.ਐਸ. ਦੇ ਪੰਜ ਲੜਾਕਿਆਂ ਦੀ ਮੌਤ ਹੋ ਗਈ। ਵਾਈ.ਬੀ.ਐਸ. ਦੀ ਸਥਾਪਨਾ ਇਰਾਕ ਵਿਚ ਯਜ਼ੀਦੀ ਦੀ ਰੱਖਿਆ ਦੇ ਲਈ 2007 ਵਿਚ ਕੀਤੀ ਗਈ ਸੀ। ਇਹ ਸੰਗਠਨ ਪੀਕੇਕੇ ਦੀ ਫੌਜੀ ਸ਼ਾਖਾ ਪੀਪਲਸ ਡਿਫੈਂਸ ਫੋਰਸਸ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਪੀਕੇਕੇ ਨੂੰ ਤੁਰਕੀ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨ ਕਰ ਰੱਖਿਆ ਹੈ ਤੇ ਉਥੋਂ ਦੇ ਸੁਰੱਖਿਆ ਬਲ ਸੰਗਠਨ ਦੇ ਖਿਲਾਫ ਮੁਹਿੰਮ ਚਲਾਉਂਦੇ ਰਹਿੰਦੇ ਹਨ। 


Baljit Singh

Content Editor

Related News