ਸਿੰਗਾਪੁਰ ਦੇ ਸਮੁੰਦਰੀ ਖੇਤਰ ''ਚ ਟੈਂਕਰ-ਡਰੇਜਰ ਦੀ ਟੱਕਰ, 5 ਲਾਪਤਾ
Wednesday, Sep 13, 2017 - 01:49 PM (IST)
ਸਿੰਗਾਪੁਰ— ਸਿੰਗਾਪੁਰ ਦੇ ਸਮੁੰਦਰੀ ਖੇਤਰ 'ਚ ਬੁੱਧਵਾਰ ਡੋਮੀਨਿਕਨ ਰਿਪਬਿਲਕ ਦਾ ਇਕ ਡਰੇਜਰ ਇੰਡੋਨੇਸ਼ੀਆ ਦੇ ਟੈਂਕਰ ਪੋਤ ਨਾਲ ਟੱਕਰਾ ਕੇ ਡੁੱਬ ਗਿਆ। ਜਿਸ ਦੇ ਨਾਲ ਉਸ ਦੇ ਚਾਲਕ ਦਲ ਦੇ 5 ਮੈਂਬਰ ਲਾਪਤਾ ਹੋ ਗਏ। ਸਿੰਗਾਪੁਰ ਦੇ ਪੋਰਟਰ ਅਧਿਕਾਰ ਨੇ ਇਹ ਜਾਣਕਾਰੀ ਦਿੱਤੀ। ਐੱਮ. ਪੀ. ਏ. ਅਨੁਸਾਰ ਲਾਪਤਾ ਹੋਏ ਮੈਬਰਾਂ 'ਚ 4 ਚੀਨੀ ਅਤੇ ਇਕ ਮਲੇਸ਼ੀਆਈ ਨਾਗਰਿਕ ਹੈ। ਇਸ ਦੁਰਘਟਨਾ 'ਚ 7 ਹੋਰ ਚੀਨੀ ਮੈਬਰਾਂ ਨੂੰ ਬਚਾ ਲਿਆ ਗਿਆ ਹੈ। ਐੱਮ. ਪੀ. ਏ. ਮੁਤਾਬਕ ਇਸ ਦੁਰਘਟਨਾ ਕਾਰਨ ਡਰੇਜਰ ਪਲਟ ਕੇ ਅੱਧਾ ਡੁੱਬ ਗਿਆ। ਜਦੋਂ ਕਿ ਇਸ ਟੱਕਰ ਨਾਲ ਟੈਂਕਰ ਦੇ ਸਟਾਰਬੋਰਡ ਨੂੰ ਨੁਕਸਾਨ ਹੋਇਆ ਹੈ। ਸਿੰਗਾਪੁਰ ਦੀ ਜਲ ਸੈਨਾ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਚਾਲਕ ਦਲ ਦੇ ਮੈਬਰਾਂ ਦੀ ਖੋਜ ਲਈ ਖੋਜ ਅਤੇ ਬਚਾਓ ਅਭਿਆਨ ਸ਼ੁਰੂ ਕਰ ਦਿੱਤਾ ਹੈ। ਜਲ ਸੈਨਾ ਨੇ ਤਿੰਨ ਜਹਾਜ਼ਾਂ ਨੂੰ ਇਸ ਕੰਮ 'ਚ ਲਗਾਇਆ ਹੈ ਅਤੇ ਹਵਾਈ ਫੌਜ ਨੇ ਹਵਾਈ ਤਲਾਸ਼ ਲਈ ਇਕ ਹੈਲੀਕਾਪਟਰ ਤੈਨਾਤ ਕੀਤਾ ਹੈ। ਦੁਰਘਟਨਾ ਨਾਲ ਜਹਾਜ਼ਾਂ ਦੇ ਟ੍ਰਾਂਸਪੋਰਟ 'ਚ ਕੋਈ ਮੁਸ਼ਕਲ ਨਹੀਂ ਆਈ ਹੈ।
