ਪਾਕਿ ਪੁਲਸ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ''ਚ 5 ਦੀ ਮੌਤ

Wednesday, Jul 31, 2019 - 10:01 AM (IST)

ਪਾਕਿ ਪੁਲਸ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ''ਚ 5 ਦੀ ਮੌਤ

ਬਲੋਚਿਸਤਾਨ— ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਏਟਾ 'ਚ ਪੁਲਸ ਦੀ ਇਕ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ ਮੰਗਲਵਾਰ ਨੂੰ ਦੋ ਪੁਲਸ ਕਰਮਚਾਰੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹੋਰ 38 ਲੋਕ ਜ਼ਖਮੀ ਹੋ ਗਏ।

ਪੁਲਸ ਸੂਤਰਾਂ ਮੁਤਾਬਕ ਇਹ ਧਮਾਕਾ ਨਗਰ ਪੁਲਸ ਥਾਣਾ ਦੇ ਅੰਦਰ ਬਾਚਾ ਖਾਨ ਚੌਂਕ ਕੋਲ ਖੜ੍ਹੇ ਪੁਲਸ ਦੇ ਵਾਹਨ ਦੇ ਨੇੜੇ ਹੋਇਆ। ਧਮਾਕੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 38 ਜ਼ਖਮੀ ਹੋ ਗਏ। ਫਿਲਹਾਲ ਹੁਣ ਤਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਚੀਮਾ ਨੇ ਕਿਹਾ ਕਿ ਜ਼ਖਮੀਆਂ 'ਚ ਐੱਸ. ਐੱਚ. ਓ. ਵੀ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ।


Related News