ਨਿਊਜ਼ੀਲੈਂਡ ''ਚ ਵਾਪਰਿਆ ਕਾਰ ਹਾਦਸਾ, 5 ਲੋਕਾਂ ਦੀ ਮੌਤ

Sunday, Aug 08, 2021 - 10:24 AM (IST)

ਨਿਊਜ਼ੀਲੈਂਡ ''ਚ ਵਾਪਰਿਆ ਕਾਰ ਹਾਦਸਾ, 5 ਲੋਕਾਂ ਦੀ ਮੌਤ

ਵੈਲਿੰਗਟਨ (ਏਐਨਆਈ/ਸ਼ਿਨਹੂਆ): ਨਿਊਜ਼ੀਲੈਂਡ ਪੁਲਸ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਸ਼ਨੀਵਾਰ ਰਾਤ ਨੂੰ ਵਾਪਰੇ ਓਵਰਲੋਡਿਡ ਸਿੰਗਲ-ਕਾਰ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਹਾਲ ਹੀ ਵਿਚ ਸਾਊਥ ਆਈਲੈਂਡ ਦੇ ਤਿਮਾਰੂ ਵਿਚ ਸਭ ਤੋਂ ਭਿਆਨਕ ਸੀ।ਕਾਰ ਚਾਲਕ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਸ਼ਨੀਵਾਰ ਰਾਤ ਤਿਮਾਰੂ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ 7:30 ਵਜੇ ਤੋਂ ਪਹਿਲਾਂ ਕਾਰ ਤਿਮਾਰੂ ਦੇ ਵਾਸ਼ਡੀਕੇ ਵਿਚ ਸੀਡਾਉਨ ਰੋਡ ਅਤੇ ਮੀਡੋਜ਼ ਰੋਡ ਦੇ ਚੌਰਾਹੇ 'ਤੇ ਇੱਕ ਖੰਭੇ ਨਾਲ ਟਕਰਾ ਗਈ ਸੀ। ਪੀੜਤਾਂ ਦੀ ਰਸਮੀ ਪਛਾਣ ਜਾਰੀ ਹੈ।

ਨੈਸ਼ਨਲ ਰੋਡ ਪੁਲਿਸਿੰਗ ਸੈਂਟਰ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗਰੇਲੀ ਨੇ ਕਿਹਾ,“ਇੱਕ ਪਲ ਵਿੱਚ ਪੰਜ ਜਾਨਾਂ ਜਾਣੀਆਂ ਇੱਕ ਭਿਆਨਕ ਤ੍ਰਾਸਦੀ ਹੈ ਅਤੇ ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ।” ਖਾਸ ਤੌਰ 'ਤੇ ਇੱਕ ਛੋਟੇ ਭਾਈਚਾਰੇ ਵਿਚ ਇਸ ਤਰ੍ਹਾਂ ਦੇ ਹਾਦਸੇ ਦਾ ਪ੍ਰਭਾਵ ਦੂਰ ਤੱਕ ਹੁੰਦਾ ਹੈ। ਖੇਤਰ ਵਿਚ ਹਰ ਕੋਈ ਦੁਖੀ ਹੈ। ਉਹਨਾਂ ਨੇ ਕਿਹਾ,''ਸੀਟ ਬੈਲਟ ਜਾਨ ਬਚਾਉਂਦੀ ਹੈ ਅਤੇ ਇਹ ਸਪੱਸ਼ਟ ਹੈ ਕਿ ਇਸ ਕਾਰ ਵਿਚ ਸਵਾਰ ਸਾਰਿਆਂ ਨੂੰ ਸੀਟ ਬੈਲਟ ਨਹੀਂ ਲਗਾਈ ਗਈ ਸੀ। ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।''

ਪੜ੍ਹੋ ਇਹ ਅਹਿਮ ਖਬਰ - ਦੱਖਣ-ਪੂਰਬੀ ਕੁਈਨਜ਼ਲੈਂਡ 'ਚ ਤਾਲਾਬੰਦੀ ਹਟੀ, ਕੇਨਜ਼ 'ਚ ਮੁੜ ਹੋਈ ਲਾਗੂ   

ਨਿਊਜ਼ੀਲੈਂਡ ਨੇ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਤਿਉਹਾਰਾਂ ਦੇ ਮੌਸਮ ਦੌਰਾਨ ਸੜਕ 'ਤੇ ਬਹੁਤ ਜ਼ਿਆਦਾ ਮੌਤਾਂ ਵੇਖੀਆਂ ਹਨ, ਜਦੋਂ ਕਿ ਹਾਦਸਿਆਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਰਹੀ ਹੈ।
ਟਰਾਂਸਪੋਰਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ 2020 ਵਿਚ ਨਿਊਜ਼ੀਲੈਂਡ ਦੀਆਂ ਸੜਕਾਂ 'ਤੇ 320 ਮੌਤਾਂ ਹੋਈਆਂ ਸਨ। ਸਰਕਾਰ ਨੇ ਉੱਚ ਜੋਖਮ ਵਾਲੀਆਂ ਸੜਕਾਂ ਨੂੰ ਅਪਗ੍ਰੇਡ ਕਰਨ, ਸੁਰੱਖਿਆ ਦੇ ਮਿਆਰਾਂ ਨੂੰ ਬਦਲਣ ਅਤੇ ਡਰੱਗ ਟੈਸਟਿੰਗ ਨਾਲ ਸੜਕ' ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਸਾਲਾਨਾ 5 ਪ੍ਰਤੀਸ਼ਤ ਘਟਾਉਣ ਦੀ ਸਹੁੰ ਖਾਧੀ। 


author

Vandana

Content Editor

Related News