ਪਾਕਿ ਦੇ ਖ਼ੈਬਰ ਪਖ਼ਤੂਨਖ਼ਵਾ ''ਚ ਪੁਲਸ ਵੈਨ ''ਤੇ ਅੱਤਵਾਦੀ ਹਮਲਾ, 5 ਕਰਮਚਾਰੀਆਂ ਦੀ ਮੌਤ ਤੇ 3 ਜ਼ਖ਼ਮੀ

Tuesday, Apr 12, 2022 - 05:49 PM (IST)

ਪੇਸ਼ਾਵਰ- ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖ਼ਤੂਨਖ਼ਵਾ ਸੂਬੇ 'ਚ ਪੁਲਸ ਦੀ ਗਸ਼ਤ ਵੈਨ 'ਤੇ ਅੱਤਵਾਦੀਆਂ ਵਲੋਂ ਕੀਤੇ ਗਏ ਰਾਕੇਟ ਹਮਲੇ 'ਚ ਘੱਟੋ-ਘੱਟ ਪੰਜ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਦਿਖਾਂ ਜ਼ਿਲੇ ਦੇ ਕੁਲਾਚੀ ਤਹਿਸੀਲ 'ਚ ਨਿਯਮਿਤ ਗਸ਼ਤ ਮੁਹਿੰਮ ਦੇ ਦੌਰਾਨ ਅਣਪਛਾਤੇ ਅੱਤਵਾਦੀਆਂ ਨੇ ਪੁਲਸ ਵੈਨ 'ਤੇ ਹਮਲਾ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਰਾਕੇਟ ਹਮਲੇ ਦੇ ਬਾਅਦ ਭਾਰੀ ਗੋਲਾਬਾਰੀ ਹੋਈ ਜਿਸ 'ਚ ਪੰਜ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਡੀ. ਐੱਸ. ਪੀ. ਫਜ਼ਲੇ ਸੁਭਾਨ ਸਮੇਤ ਤਿੰਨ ਹੋਰ ਜ਼ਖ਼ਮੀ ਹੋ ਗਏ। 

ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਹਮਲੇ ਦੇ ਬਾਅਦ ਅੱਤਵਾਦੀ ਘਟਨਾ ਵਾਲੀ ਥਾਂ ਤੋਂ ਭੱਜਣ 'ਚ ਕਾਮਯਾਬ ਰਹੇ। ਹਮਲੇ 'ਚ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਸ ਨੇ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ


Tarsem Singh

Content Editor

Related News