ਸੰਯੁਕਤ ਅਰਬ ਅਮੀਰਾਤ ’ਚ 5 ਭਾਰਤੀਆਂ ਦੀ ਨਿਕਲੀ 'ਲਾਟਰੀ', ਕੇਰਲ ਦੇ ਸ਼੍ਰੀਜੂ ਨੇ ਜਿੱਤੇ 45 ਕਰੋੜ ਰੁਪਏ
Friday, Nov 17, 2023 - 11:05 AM (IST)
ਦੁਬਈ (ਏ. ਐੱਨ. ਆਈ.)- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਵੱਖ-ਵੱਖ ਸ਼ਹਿਰਾਂ ਰਹਿਣ ਵਾਲੇ 5 ਭਾਰਤੀਆਂ ਦੇ ਜਾਂ ਤਾਂ ਹਫ਼ਤਾਵਾਰੀ ਡਰਾਅ ਨਿਕਲੇ ਜਾਂ ਉਨ੍ਹਾਂ ਦੀ ਲਾਟਰੀ ਨਿਕਲੀ ਹੈ। ਯੂ. ਏ. ਈ. ’ਚ ਵੱਡੀ ਗਿਣਤੀ ਵਿਚ ਭਾਰਤੀ ਲਾਟਰੀ ’ਚ ਪੈਸਾ ਲਗਾਉਂਦੇ ਹਨ। ਬੁੱਧਵਾਰ ਨੂੰ 154ਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿਚ ਤੇਲ ਅਤੇ ਗੈਸ ਉਦਯੋਗ ਵਿਚ ਕੰਟਰੋਲ ਰੂਮ ‘ਆਪ੍ਰੇਟਰ’ ਵਜੋਂ ਕੰਮ ਕਰਨ ਵਾਲੀ ਸ਼੍ਰੀਜੂ ਨੇ 'ਮਹਜੂਜ ਸੈਟਰਡੇ ਮਿਲੀਅਨਜ਼’ ਵਿਚ ਲਗਭਗ 45 ਕਰੋੜ ਰੁਪਏ ਜਿੱਤੇ। ਕੇਰਲ ਦੀ ਰਹਿਣ ਵਾਲੇ 39 ਸਾਲਾ ਸ਼੍ਰੀਜੂ ਪਿਛਲੇ 11 ਸਾਲਾਂ ਤੋਂ ਫੁਜੈਰਾਹ ’ਚ ਰਹਿ ਕੇ ਕੰਮ ਕਰ ਰਹੇ ਹਨ। ਸ਼੍ਰੀਜੂ 6 ਸਾਲ ਦੇ ਜੌੜੇ ਬੱਚਿਆਂ ਦੇ ਪਿਤਾ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਚਿੱਠੀ ਲਿਖ ਕਿਹਾ-'ਗੋ ਹੋਮ ਇੰਡੀਅਨ'
ਇਕ ਹੋਰ ਭਾਰਤੀ ਨੇ ਪਿਛਲੇ ਸ਼ਨੀਵਾਰ ‘ਐਮਰੇਟਸ ਡਰਾਅ ਫਾਸਟ-5’ ਵਿਚ ਰੈਫਰਲ ਇਨਾਮ ਜਿੱਤਿਆ। ਦੁਬਈ ’ਚ ਰਹਿਣ ਵਾਲੇ ਕੇਰਲ ਦੇ 36 ਸਾਲਾ ਸਰਤ ਸ਼ਿਵਦਾਸਨ ਨੇ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਹੈ। ਇਸ ਤੋਂ ਪਹਿਲਾਂ 9 ਨਵੰਬਰ ਨੂੰ ਮੁੰਬਈ ਦੇ ਰਹਿਣ ਵਾਲੇ 42 ਸਾਲਾ ਮਨੋਜ ਭਾਵਸਰ ਨੇਫਾਸਟ-5 ਰੈਫਰਲ ’ਚ 16 ਲੱਖ ਰੁਪਏ ਜਿੱਤੇ ਸਨ। ਭਾਵਸਰ ਪਿਛਲੇ 16 ਸਾਲਾਂ ਤੋਂ ਆਬੂਧਾਬੀ ਵਿਚ ਰਹਿ ਰਿਹਾ ਹੈ। 8 ਨਵੰਬਰ ਨੂੰ ਇਕ ਹੋਰ ਭਾਰਤੀ ਅਨਿਲ ਗਿਆਨਚੰਦਾਨੀ ਨੇ ਦੁਬਈ ਇੰਟਰਨੈਸ਼ਨਲ ਏਅਰਪੋਰਟ ’ਤੇ ਆਯੋਜਿਤ ‘ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਅਨੇਅਰ’ ਪ੍ਰੋਮੋਸ਼ਨ ਵਿਚ 10 ਲੱਖ ਅਮਰੀਕੀ ਡਾਲਰ ਜਿੱਤੇ। 8 ਨਵੰਬਰ ਨੂੰ ਹੀ ‘ਮਹਜੂਜ ਸੈਟਰਡੇ ਮਿਲੀਅਨਜ਼’ ਦੇ ਜੇਤੂਆਂ ’ਚ 2 ਭਾਰਤੀ ਵੀ ਸ਼ਾਮਲ ਹਨ ਜਿਨ੍ਹਾਂ ਨੇ 22 ਲੱਖ ਰੁਪਏ ਜਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।