ਪਾਕਿਸਤਾਨ : ਖੂਹ ''ਚੋਂ ਜ਼ਹਿਰੀਲੀ ਗੈਸ ਲੀਕ ਹੋਣ ਨਾਲ 5 ਲੋਕਾਂ ਦੀ ਮੌਤ

Wednesday, Jun 29, 2022 - 04:56 PM (IST)

ਪਾਕਿਸਤਾਨ : ਖੂਹ ''ਚੋਂ ਜ਼ਹਿਰੀਲੀ ਗੈਸ ਲੀਕ ਹੋਣ ਨਾਲ 5 ਲੋਕਾਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਰਾਵਲਪਿੰਡੀ ਸ਼ਹਿਰ ਦੇ ਕੋਲ ਰਾਵਤ ਇਲਾਕੇ 'ਚ ਇਕ ਖੂਹ ਦੇ ਅੰਦਰ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਕੁੱਲ 5 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਇਕ ਵਿਅਕਤੀ ਖੂਹ ਦੇ ਅੰਦਰ ਸਫਾਈ ਕਰਨ ਗਿਆ ਪਰ ਜ਼ਹਿਰੀਲੀ ਗੈਸ ਜਮਾ ਹੋਣ ਨਾਲ ਉਹ ਬੇਹੋਸ਼ ਹੋ ਗਿਆ। 
ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਬੇਹੋਸ਼ ਵਿਅਕਤੀ ਨੂੰ ਕੱਢਣ ਲਈ ਸੱਤ ਲੋਕ ਤੁਰੰਤ ਖੂਹ ਅੰਦਰ ਗਏ ਪਰ ਉਹ ਬੇਹੋਸ਼ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਇਕ ਸਮਾਚਾਰ ਏਜੰਸੀ ਮੁਤਾਬਕ ਸਾਹ ਘੁੱਟਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਨੂੰ ਜਿਉਂਦਾ ਬਚਾ ਲਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।


author

Aarti dhillon

Content Editor

Related News