ਪਾਕਿ: ਕਰਾਚੀ 'ਚ ਹਨੇਰੀ-ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ

Monday, Apr 15, 2019 - 10:32 PM (IST)

ਪਾਕਿ: ਕਰਾਚੀ 'ਚ ਹਨੇਰੀ-ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ

ਕਰਾਚੀ— ਪਾਕਿਸਤਾਨ ਦੇ ਕਰਾਚੀ 'ਚ ਹਨੇਰੀ-ਤੂਫਾਨ ਕਾਰਨ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਤੇ 36 ਹੋਰ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਹਨੇਰੀ ਕਾਰਨ ਵੱਖ ਹੋਏ ਇਲਾਕਿਆਂ 'ਚ ਬਿਜਲੀ ਦੇ ਖੰਬੇ ਦੇ ਦਰੱਖਤ ਡਿੱਗ ਗਏ ਤੇ ਇਸ ਕਾਰਨ ਆਵਾਜਾਈ ਵੀ ਰੁਕ ਗਈ।

PunjabKesari

ਬਚਾਅ ਅਫਸਰਾਂ ਤੇ ਪੁਲਸ ਨੇ ਕਰਾਚੀ ਦੇ ਵੱਖ-ਵੱਖ ਇਲਾਕਿਆਂ 'ਚ ਪੰਜ ਲੋਕਾਂ ਦੀ ਮੌਤ ਹੋਣ ਤੇ ਕਈਆਂ ਦੇ ਜ਼ਖਮੀਆਂ ਦੀ ਪੁਸ਼ਟੀ ਕੀਤੀ ਹੈ। ਉਥੇ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ, ਵਰਖਾ ਤੇ ਹਨੇਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਈਧੀ ਵੈੱਲਫੇਅਰ ਟਰੱਸਟ ਦੇ ਫੈਸਲ ਈਧੀ ਨੇ ਦੱਸਿਆ ਕਿ ਦਰੱਖਤ ਤੇ ਬਿਜਲੀ ਦੇ ਖੰਬੇ ਡਿੱਗਣ ਨਾਲ ਜ਼ਿਆਦਾਤਰ ਲੋਕ ਮਾਰੇ ਗਏ ਹਨ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਹਾਜੀ ਇਬਰਾਹੀਮ ਇਲਾਕੇ 'ਚ ਇਕ ਘਰ ਦੀ ਛੱਤ ਡਿੱਗਣ ਨਾਲ ਪੰਜ ਸਾਲ ਦੀ ਬੱਚੀ ਦੀ ਮੌਤ ਹੋ ਗਈ। ਉਥੇ ਪੀਪਲਸ ਚੌਰੰਗੀ 'ਚ ਦਰੱਖਤ ਡਿੱਗਣ ਕਾਰਨ ਇਕ ਬੱਚੇ ਦੀ ਮੌਤ ਹੋਈ ਹੈ।


author

Baljit Singh

Content Editor

Related News