ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ’ਚ ਮੁਠਭੇੜ ’ਚ 5 ਫੌਜੀ ਤੇ 4 ਅੱਤਵਾਦੀ ਮਾਰੇ ਗਏ
Tuesday, Sep 06, 2022 - 05:24 PM (IST)
ਪੇਸ਼ਾਵਰ (ਭਾਸ਼ਾ)– ਅਫਗਾਨਿਸਤਾਨ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਕਬਾਇਲੀ ਜ਼ਿਲੇ ’ਚ ਅੱਤਵਾਦੀ ਟਿਕਾਣੇ ’ਤੇ ਸੁਰੱਖਿਆ ਬਲਾਂ ਦੇ ਛਾਪੇ ਤੋਂ ਬਾਅਦ ਛਿੜੀ ਮੁਠਭੇੜ ’ਚ ਘੱਟ ਤੋਂ ਘੱਟ 5 ਪਾਕਿਸਤਾਨੀ ਫੌਜੀ ਤੇ 4 ਅੱਤਵਾਦੀ ਮਾਰੇ ਗਏ।
ਪਾਕਿਸਤਾਨੀ ਫੌਜ ਦੀ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਵਲੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ ’ਚ ਦੱਸਿਆ ਗਿਆ ਹੈ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਫੌਜ ਨੇ ਸੋਮਵਾਰ ਨੂੰ ਉੱਤਰੀ ਵਜ਼ੀਰਿਸਤਾਨ ਦੇ ਬੋਯਾ ਇਲਾਕੇ ’ਚ ਮੁਹਿੰਮ ਚਲਾਈ।
ਇਹ ਖ਼ਬਰ ਵੀ ਪੜ੍ਹੋ : 1300 ਸਾਲ ਤੋਂ ਪਾਣੀ ’ਚ ਤੈਰ ਰਿਹੈ ਪਿੰਡ, ਜ਼ਮੀਨ ’ਤੇ ਪੈਰ ਨਹੀਂ ਰੱਖਦੇ ਇਥੋਂ ਦੇ ਲੋਕ
ਬਿਆਨ ਮੁਤਾਬਕ ਫੌਜੀਆਂ ਤੇ ਅੱਤਵਾਦੀਆਂ ਵਿਚਾਲੇ ਭਿਆਨਕ ਮੁਠਭੇੜ ’ਚ 4 ਅੱਤਵਾਦੀ ਮਾਰੇ ਗਏ।
ਫੌਜ ਮੁਤਾਬਕ ਕਪਤਾਨ ਸਮੇਤ ਉਸ ਦੇ ਵੀ 5 ਫੌਜੀਆਂ ਦੀ ਜਾਨ ਚਲੀ ਗਈ ਤੇ ਹੁਣ ਇਸ ਪੂਰੇ ਇਲਾਕੇ ਤੋਂ ਹੋਰ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।