ਹੈਤੀ 'ਚ ਲੱਗੇ ਭੂਚਾਲ ਦੇ ਝਟਕੇ, 11 ਲੋਕਾਂ ਦੀ ਮੌਤ
Sunday, Oct 07, 2018 - 11:49 AM (IST)

ਹੈਤੀ(ਏਜੰਸੀ)— ਸ਼ਨੀਵਾਰ ਰਾਤ ਸਮੇਂ ਹੈਤੀ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ। ਇਸ ਕਾਰਨ 11 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਕਈ ਇਮਾਰਤਾਂ ਢਹਿ ਗਈਆਂ ਹਨ। ਮਲਬੇ ਹੇਠ ਫਸੇ ਲੋਕਾਂ ਨੂੰ ਕੱਢ ਲਿਆ ਗਿਆ ਹੈ।
ਅਮਰੀਕੀ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਰਾਤ ਦੇ ਲਗਭਗ 8.11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਜ਼ਮੀਨ 'ਚ ਗਹਿਰਾਈ 11.7 ਕਿਲੋਮੀਟਰ ਸੀ। ਭੂਚਾਲ ਦਾ ਕੇਂਦਰ ਪੋਰਟ ਡੀ ਪਾਇਕਸ ਤੋਂ 19 ਕਿਲੋਮੀਟਰ ਦੀ ਦੂਰੀ 'ਤੇ ਸੀ। ਜਾਣਕਾਰੀ ਮੁਤਾਬਕ ਇੱਥੋਂ ਦੀ ਰਾਜਧਾਨੀ ਪੋਰਟ-ਆਉ-ਪ੍ਰਿੰਸ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਲੋਕ ਸੁਰੱਖਿਆ ਕਾਰਨਾਂ ਕਰਕੇ ਘਰਾਂ 'ਚੋਂ ਬਾਹਰ ਆ ਗਏ। ਤੁਹਾਨੂੰ ਦੱਸ ਦਈਏ ਕਿ ਇੱਥੇ 2010 'ਚ ਇੱਥੇ 7.1 ਤੀਬਰਤਾ ਦੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ , ਜਿਸ ਕਾਰਨ ਕਾਫੀ ਤਬਾਹੀ ਮਚ ਗਈ ਸੀ। ਇਕ ਰਿਪੋਰਟ ਮੁਤਾਬਕ ਉਸ ਸਮੇਂ ਲਗਭਗ 300,000 ਲੋਕਾਂ ਦਾ ਮੌਤ ਹੋ ਗਈ ਸੀ।