ਪੱਛਮੀ ਇੰਡੋਨੇਸ਼ੀਆ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Wednesday, Jan 03, 2024 - 03:30 PM (IST)
ਜਕਾਰਤਾ (ਵਾਰਤਾ) - ਇੰਡੋਨੇਸ਼ੀਆ ਦੇ ਪੱਛਮੀ ਸੂਬੇ ਬੈਂਟਨ ਵਿਚ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਜਕਾਰਤਾ ਦੇ ਸਮੇਂ ਮੁਤਾਬਕ ਸਵੇਰੇ 07:53 ਵਜੇ ਆਇਆ, ਜਿਸ ਦਾ ਕੇਂਦਰ ਸਮੁੰਦਰ ਤਲ ਤੋਂ ਹੇਠਾਂ ਸਥਿਤ ਸੀ ਅਤੇ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.7 ਮਾਪੀ ਗਈ। ਭੂਚਾਲ ਦੇ ਝਟਕੇ ਦੇ ਬਾਅਦ ਦੇਸ਼ ਵਿਚ ਸੁਨਾਮੀ ਆਉਣ ਦੀ ਕੋਈ ਸੂਚਨਾ ਨਹੀਂ ਹੈ।
ਭੂਚਾਲ ਦਾ ਕੇਂਦਰ ਸੁਕਾਬੁਮੀ ਰੀਜੈਂਸੀ ਤੋਂ 77 ਕਿਲੋਮੀਟਰ ਦੱਖਣ-ਪੱਛਮ ਵਿਚ ਅਤੇ 63 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਏਜੰਸੀ ਮੁਤਾਬਕ ਭੂਚਾਲ ਦੇ ਝਟਕਿਆਂ ਕਾਰਨ ਵੱਡੀਆਂ ਲਹਿਰਾਂ ਉੱਠਣ ਦੀ ਕੋਈ ਸੰਭਾਵਨਾ ਨਹੀਂ ਹੈ। ਇੰਡੋਨੇਸ਼ੀਆ ਇਕ ਦੀਪ ਸਮੂਹ 'ਪੈਸੀਫਿਕ ਰਿੰਗ ਆਫ ਫਾਇਰ' ਕਰੇ ਜਾਣ ਵਾਲੇ ਇਕ ਸੰਵੇਦਨਸ਼ੀਲ ਭੂਚਾਲ ਸੰਭਾਵੀ ਖੇਤਰ ਵ ਿਚ ਸਥਿਤ ਹੋਅ ਕਾਰਨ ਅਕਸਰ ਭੂਚਾਲ ਨਾਲ ਪ੍ਰਭਵਿਤ ਰਿਹਾ ਹੈ।