ਇਟਲੀ ''ਚ ਲੱਗੇ 5.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ

Sunday, Mar 28, 2021 - 03:23 AM (IST)

ਇਟਲੀ ''ਚ ਲੱਗੇ 5.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ

ਰੋਮ (ਕੈਂਥ) - ਇਟਲੀ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਦੇ ਲਗਭਗ ਪੰਜ ਸੂਬਿਆਂ ਵਿਚ 5.6 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸਥਾਨਕ ਮੀਡੀਆ ਮੁਤਾਬਕ ਇਟਲੀ ਦੇ ਸਮੇਂ ਮੁਤਾਬਕ ਸ਼ਾਮ 2.47 ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਭੂਚਾਲ ਦੇ ਝਟਕੇ ਲੱਗੇ ਹਨ। ਮੀਡੀਆ ਮੁਤਾਬਕ ਲਾਸੀਓ, ਪੂਲੀਆ, ਅਬਰੂਜੋ, ਕੰਪਾਨੀਆ ਅਤੇ ਬਾਜੀਲੀਕਾਂਤਾ ਸੂਬਿਆਂ ਵਿਚ ਭੂਚਾਲ ਆਉਣ ਦੀਆਂ ਖਬਰਾਂ ਆਈਆਂ ਹਨ। ਖਬਰ ਲਿਖੇ ਜਾਣ ਤੱਕ ਇਟਲੀ ਵਿਚ ਕਿਸੇ ਵੀ ਸੂਬੇ ਵਿਚ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਪ੍ਰਾਪਤ ਹੋਈ।


author

Khushdeep Jassi

Content Editor

Related News