ਫਟੇ ਜਵਾਲਾਮੁਖੀ ਨੂੰ ਦੇਖਣ ਲਈ ਲੱਗੀ 4 KM ਲੰਬੀ ਲਾਈਨ, ਲੋਕ ਕਰਾ ਰਹੇ ਫੋਟੋਸ਼ੂਟ ਤੇ ਬਣਾ ਰਹੇ ਬਰਗਰ (ਤਸਵੀਰਾਂ)
Monday, Mar 29, 2021 - 03:52 AM (IST)
ਹੋਫ - ਯੂਰਪ ਦੇ ਮੁਲਕ ਆਈਸਲੈਂਡ ਵਿਚ 800 ਸਾਲ ਬਾਅਦ ਫਟੇ ਜਵਾਲਾਮੁਖੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਭੀੜ ਇਕੱਠੀ ਹੋ ਰਹੀ ਹੈ। ਲੋਕ ਆਪਣੇ ਵਾਹਨਾਂ ਨੂੰ ਲੈ ਕੇ ਜਵਾਲਾਮੁਖੀ ਦੇ ਮੁਹਾਨੇ ਤੱਕ ਪਹੁੰਚ ਰਹੇ ਹਨ। ਲੋਕ 1150 ਡਿਗਰੀ ਸੈਲਸੀਅਸ 'ਤੇ ਉਬਲ ਰਹੇ ਲਾਵਾ ਕੋਲ ਫੋਟੋਸ਼ੂਟ ਕਰਾ ਰਹੇ ਹਨ। ਲੋਕ ਸਾਈਕਲਿੰਗ ਅਤੇ ਸਟੰਟ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਵਾਲਾਮੁਖੀ 19 ਮਾਰਚ ਨੂੰ ਫਟਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕਰੀਬ 50 ਹਜ਼ਾਰ ਲੋਕ ਇਸ ਨੂੰ ਦੇਖਣ ਪਹੁੰਚ ਚੁੱਕੇ ਹਨ। ਆਲਮ ਇਹ ਹੈ ਕਿ ਜਵਾਲਾਮੁਖੀ ਤੱਕ ਪਹੁੰਚਣ ਵਾਲੀ ਸੜਕ 'ਤੇ 4-4 ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਲੋਕਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜੋ - ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਫੌਜ ਦੇ ਜਨਰਲਾਂ ਨੇ ਕੀਤੀ 'ਪਾਰਟੀ'
ਘਰਾਂ 'ਚ ਰਹਿਣ ਦੀ ਦਿੱਤੀ ਚਿਤਾਵਨੀ
ਦੱਸ ਦਈਏ ਕਿ ਲੋਕਾਂ ਵੱਲੋਂ ਫੋਟੋਸ਼ੂਟ ਕਰਾਇਆ ਜਾ ਰਿਹਾ ਹੈ ਪਰ ਕੁਝ ਲੋਕ ਅਨੋਖਨੀਆਂ ਹਰਕਤਾਂ ਕਰਦੇ ਨਜ਼ਰ ਆਏ ਅਤੇ ਵਾਇਰਲ ਹੋ ਗਏ। ਲੋਕ ਜਵਾਲਾਮੁਖੀ ਦੀ ਰਾਖ 'ਤੇ ਬਰਗਰ ਅਤੇ ਹਾਟ-ਡਾਗ ਗਰਮ ਕਰ ਕੇ ਖਾ ਰਹੇ ਹਨ, ਜਿਹੜਾ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਕਾਫੀ ਚਰਚਾ ਹੋ ਰਹੀ ਹੈ। ਉਥੇ ਬੀਤੇ ਕੁਝ ਹਫਤਿਆਂ ਪਹਿਲਾਂ ਆਈਸਲੈਂਡ ਵਿਚ ਭੂਚਾਲ ਦੇ ਹਜ਼ਾਰਾਂ ਝਟਕੇ ਆਏ ਸਨ, ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਸੀ। ਹਾਲਾਂਕਿ ਜਵਾਲਾਮੁਖੀ ਰਿਹਾਇਸ਼ੀ ਇਲਾਕੇ ਤੋਂ ਕਾਫੀ ਦੂਰ ਹੈ ਇਸ ਲਈ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਦੀ ਸ਼ੰਕਾ ਨਹੀਂ ਹੈ ਪਰ ਲੋਕਾਂ ਨੂੰ ਘਰ ਦੀਆਂ ਖਿੜਕੀਆਂ ਬੰਦ ਰੱਖਣ ਅਤੇ ਘਰ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਸੀ ਤਾਂ ਜੋ ਹਵਾ ਵਿਚ ਫੈਲੀ ਗੈਸ ਨਾਲ ਨੁਕਸਾਨ ਨਾ ਹੋਵੇ।
ਇਹ ਵੀ ਪੜੋ - ਜਰਮਨੀ 'ਚ ਕੋਰੋਨਾ ਕਾਰਣ ਹਾਲਾਤ ਖਰਾਬ, 'ਟ੍ਰੈਵਲ ਵਾਰਨਿੰਗ' ਤੋਂ ਬਾਅਦ 14 ਦਿਨ ਦਾ ਲਾਕਡਾਊਨ ਲਾਉਣ ਦੀ ਤਿਆਰੀ
ਸਾਲ 1784 ਦੌਰਾਨ ਹੋਏ ਧਮਾਕੇ ਕਾਰਣ ਪਿਆ ਸੋਕਾ
ਦੱਸ ਦਈਏ ਕਿ ਆਈਸਲੈਂਡ ਵਿਚ 30 ਤੋਂ ਵਧ ਸਰਗਰਮ ਅਤੇ ਅਲੋਪ ਹੋ ਚੁੱਕੇ ਜਵਾਲਾਮੁਖੀ ਹਨ। ਸਾਲ 1784 ਦੌਰਾਨ ਲਾਕੀ ਵਿਚ ਹੋਏ ਧਮਾਕੇ ਨਾਲ ਇਲਾਕਾ ਵਿਚ ਸੋਕਾ ਪੈ ਗਿਆ ਸੀ। ਇਸ ਨਾਲ ਦੇਸ਼ ਦੀ ਇਕ ਚੌਥਾਈ ਆਬਾਦੀ ਖਤਮ ਹੋ ਗਈ ਸੀ। ਸਾਲ 2010 ਵਿਚ ਹੋਏ ਧਮਾਕੇ ਨਾਲ ਯੂਰਪ ਵਿਚ ਏਅਰ ਟ੍ਰੈਫਿਕ ਬੰਦ ਹੋ ਗਈ ਸੀ। ਆਈਸਲੈਂਡ ਅਜਿਹੇ ਜ਼ੋਨ ਵਿਚ ਆਉਂਦਾ ਹੈ ਜਿਥੇ 2 ਮਹਾਦੀਪ ਦੀਆਂ ਪਲੇਟਾਂ ਇਕ-ਦੂਜੇ ਤੋਂ ਦੂਰ ਹੋ ਜਾਂਦੀਆਂ ਹਨ। ਇਕ ਪਾਸੇ ਉੱਤਰੀ ਅਮਰੀਕੀ ਪਲੇਟ ਅਮਰੀਕਾ ਨੂੰ ਯੂਰਪ ਤੋਂ ਦੂਰ ਖਿੱਚਦੀ ਹੈ। ਓਧਰ ਦੂਜੇ ਪਾਸੇ ਯੂਰੇਸ਼ੀਅਨ ਪਲੇਟ ਦੂਜੀ ਦਿਸ਼ਾ ਵਿਚ। ਆਈਸਲੈਂਡ ਵਿਚ ਸਿਲਫਰਾ ਰਿਫਟ ਨਾਂ ਦੀ ਦਰਾਰ ਹੈ, ਜਿਸ ਨੂੰ ਦੇਖਣ ਲਈ ਸੈਲਾਨੀ ਅਤੇ ਡਾਈਵ ਵੱਡੀ ਗਿਣਤੀ ਵਿਚ ਇਥੇ ਆਉਂਦੇ ਹਨ।
ਇਹ ਵੀ ਪੜੋ - ਕੈਨੇਡਾ 'ਚ ਹੋਲੀ ਦੇ ਜਸ਼ਨ ਦਾ ਰੰਗ ਪਿਆ ਫਿੱਕਾ, ਲੱਗੇ ਮੋਦੀ ਵਿਰੋਧੀ ਨਾਅਰੇ