ਦੱਖਣੀ ਮੈਕਸੀਕੋ ’ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 53 ਲੋਕਾਂ ਦੀ ਮੌਤ

12/10/2021 1:54:59 PM

ਮੈਕਸੀਕੋ ਸਿਟੀ (ਵਾਰਤਾ) : ਦੱਖਣੀ ਮੈਕਸੀਕੋ ਵਿਚ ਇਕ ਟਰਾਲੇ ਦੇ ਪਲਟ ਜਾਣ ਕਾਰਨ ਘੱਟ ਤੋਂ ਘੱਟ 53 ਪ੍ਰਵਾਸੀਆਂ ਦੀ ਮੌਤ ਹੋ ਗਈ। ਮੈਕਸੀਕੋ ਦੀ ਨਾਗਰਿਕ ਸੁਰੱਖਿਆ ਏਜੰਸੀ ਦੇ ਮੁਖੀ ਲੁਈਸ ਮੈਨੁਅਲ ਗਾਰਸੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਕੀ ਉਂਗਲਾਂ ਦੇ ਛੋਟਾ-ਵੱਡਾ ਹੋਣ ਦਾ ਸਬੰਧ ਮਜ਼ਬੂਤੀ ਨਾਲ ਹੋ ਸਕਦਾ ਹੈ, ਜਾਣੋ ਕੀ ਕਹਿੰਦੈ ਅਧਿਐਨ

ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਰੂਪ ਨਾਲ ਮੱਧ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਟਰਾਲਾ ਦੱਖਣੀ ਸੂਬੇ ਚਿਆਪਾਸ ਦੀ ਰਾਜਧਾਨੀ ਟਕਸਟਲਾ ਗੁਟੇਰੇਜ਼ ਨੇੜੇ ਹਾਈਵੇ ’ਤੇ ਪਲਟ ਗਿਆ। ਹਾਦਸੇ ਵਿਚ 53 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 54 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀਆਂ ਵਿਚ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਚਿਆਪਾਸ ਸੂਬੇ ਦੇ ਨਾਗਰਿਕ ਸੁਰੱਖਿਆ ਦਫ਼ਤਰ ਦੇ ਮੁਖੀ ਲੁਈਸ ਮੈਨੁਅਲ ਮੋਰੇਨੋ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਟਰਾਲੇ ਵਿਚ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਹੋਣ ਕਾਰਨ ਉਹ ਪਲਟ ਗਿਆ। ਟਰਾਲੇ ਵਿਚ ਘੱਟੋ-ਘੱਟ 107 ਲੋਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਨੂੰ ਗੁਆਟੇਮਾਲਾ ਡਿਪੋਰਟ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ


cherry

Content Editor

Related News