ਸਿੰਗਾਪੁਰ ''ਚ ਕੋਰੋਨਾ ਵਾਇਰਸ ਦੇ 481 ਨਵੇਂ ਮਾਮਲੇ, ਸਾਰੇ ਵਿਦੇਸ਼ੀ ਨਾਗਰਿਕ
Sunday, Jul 26, 2020 - 07:03 PM (IST)

ਸਿੰਗਾਪੁਰ: ਸਿੰਗਾਪੁਰ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 481 ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਦੇ ਨਾਲ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵਧਕੇ 50,369 ਹੋ ਗਏ ਹਨ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ।
ਸਿਹਤ ਮੰਤਰਾਲਾ ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚ 476 ਪ੍ਰਵਾਸੀ ਕਾਮੇ ਹਨ, ਜੋ ਡਾਰਮੇਟ੍ਰੀਜ ਵਿਚ ਰਹਿੰਦੇ ਹਨ। ਉਥੇ ਹੀ ਪੰਜ ਭਾਈਚਾਰਕ ਪੱਧਰ 'ਤੇ ਇਨਫੈਕਸ਼ਨ ਦੇ ਮਾਮਲੇ ਹਨ ਤੇ ਇਹ ਵੀ ਵਿਦੇਸ਼ੀ ਕਾਮੇ ਹਨ। ਮੰਤਰਾਲਾ ਨੇ ਦੱਸਿਆ ਕਿ ਚਾਰ ਮਾਮਲੇ ਬਾਹਰ ਤੋਂ ਆਏ ਲੋਕਾਂ ਨਾਲ ਜੁੜੇ ਹਨ ਜਿਨ੍ਹਾਂ ਨੂੰ ਇਥੇ ਆਉਣ 'ਤੇ ਘਰਾਂ ਵਿਚ ਰਹਿਣ ਦੇ ਨੋਟਿਸ ਜਾਰੀ ਕੀਤੇ ਗਏ ਸਨ।