ਅਫਗਾਨਿਸਤਾਨ 'ਚ ਬੱਚਿਆਂ ਦੇ ਹਾਲਾਤ 'ਤੇ UNICEF ਚਿੰਤਤ, ਛੇ ਮਹੀਨਿਆਂ 'ਚ 460 ਬੱਚਿਆਂ ਦੀ ਮੌਤ

Sunday, Nov 07, 2021 - 12:50 PM (IST)

ਕਾਬੁਲ (ਏ.ਐੱਨ.ਆਈ.): ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਸਾਲ 2021 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਾਤਾਰ ਹੋਈ ਹਿੰਸਾ ਕਾਰਨ ਘੱਟੋ-ਘੱਟ 460 ਬੱਚੇ ਮਾਰੇ ਗਏ। ਰਿਪੋਰਟ ਵਿੱਚ ਚਾਰ ਕੁੜੀਆਂ ਅਤੇ ਦੋ ਮੁੰਡਿਆਂ ਸਮੇਤ ਇੱਕ ਪਰਿਵਾਰ ਦੇ ਨੌਂ ਮੈਂਬਰਾਂ ਦੇ ਮਾਰੇ ਜਾਣ ਦਾ ਵੀ ਜ਼ਿਕਰ ਹੈ, ਜੋ ਵੀਰਵਾਰ ਦੇ ਧਮਾਕੇ ਦੌਰਾਨ ਮਾਰੇ ਗਏ ਸਨ। ਇਸ ਧਮਾਕੇ 'ਚ ਤਿੰਨ ਹੋਰ ਬੱਚੇ ਵੀ ਜ਼ਖਮੀ ਹੋਏ ਸਨ।

ਰਿਪੋਰਟ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਚਾਰ ਦਹਾਕਿਆਂ ਦੇ ਸੰਘਰਸ਼ ਨੇ ਅਫਗਾਨਿਸਤਾਨ ਵਿੱਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਨੰਗਰਹਾਰ 'ਚ ਸੰਘਰਸ਼ ਦੌਰਾਨ ਆਪਣੀ ਲੱਤ ਗਵਾਉਣ ਵਾਲੇ ਹਿਬਤੁੱਲਾ ਨਾਂ ਦੇ 6 ਸਾਲਾ ਮੁੰਡੇ ਨੇ ਕਿਹਾ ਕਿ ਉਹ ਹੁਣ ਨਕਲੀ ਲੱਤ 'ਤੇ ਨਿਰਭਰ ਹੈ।ਹੇਬਤੁੱਲਾ ਦੇ ਪਿਤਾ ਅਬਦੁੱਲਾ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਨੰਗਰਹਾਰ ਵਿੱਚ ਝੜਪ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਹ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਦਾਖਲ ਰਿਹਾ ਅਤੇ ਫਿਰ ਉਸ ਦੀ ਲੱਤ ਕੱਟ ਦਿੱਤੀ ਗਈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਰਿਵਾਰ ਨਿਰਾਸ਼ਾ ਵਿੱਚ ਡੁੱਬ ਗਿਆ ਹੈ। ਅਬਦੁੱਲਾ ਨੇ ਕਿਹਾ ਕਿ ਉਸ ਦੇ ਪੁੱਤਰ ਦਾ ਹੁਣ ਰੈੱਡ ਕਰਾਸ ਦੁਆਰਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਉਸ ਲਈ ਨਕਲੀ ਲੱਤ ਬਣਾਈ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਪਹੁੰਚੀ NIA ਟੀਮ ਨੇ ਵੱਖਵਾਦੀ ਸਿੱਖ ਜੱਥੇਬੰਦੀਆਂ ਸਬੰਧੀ ਕੈਨੇਡੀਅਨ ਪੁਲਸ ਨਾਲ ਕੀਤੀ ਗੱਲਬਾਤ 

ਨੰਗਰਹਾਰ ਦੇ ਰਹਿਣ ਵਾਲੇ ਥੈਰੇਪਿਸਟ ਮੁਹੰਮਦ ਫਹੀਮ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਰੋਜ਼ ਲਿਆਂਦੇ ਜਾਣ ਵਾਲੇ 15 ਵਿੱਚੋਂ 10 ਬੱਚੇ 'ਬ੍ਰੇਨ ਫ੍ਰੀਜ਼' ਨਾਲ ਪੀੜਤ ਹਨ। ਉਨ੍ਹਾਂ ਸਥਿਤੀ ਨੂੰ ਬਹੁਤ ਖ਼ਤਰਨਾਕ ਦੱਸਿਆ ਅਤੇ ਅਜਿਹੀਆਂ ਘਟਨਾਵਾਂ ਲਈ ਜੰਗ ਨੂੰ ਜ਼ਿੰਮੇਵਾਰ ਠਹਿਰਾਇਆ। ਯੂਨੀਸੇਫ ਨੇ ਵੀ ਅਫਗਾਨ ਬੱਚਿਆਂ ਦੀ ਹਾਲਤ 'ਤੇ ਚਿੰਤਾ ਜ਼ਾਹਰ ਕੀਤੀ ਹੈ। ਯੂਨੀਸੇਫ ਦੀ ਸੰਚਾਰ ਮੁਖੀ ਸਾਮੰਥਾ ਮੋਰਟ ਨੇ ਕਿਹਾ,''ਅਸੀਂ ਇਸ ਸਾਲ ਹੁਣ ਤੱਕ ਵਿਸਫੋਟਕ ਉਪਕਰਨਾਂ ਨਾਲ ਮਾਰੇ ਗਏ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਵੀ ਚਿੰਤਤ ਹਾਂ। ਇਕ ਵੀ ਬੱਚੇ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਹੈ।'' ਯੂਨੀਸੇਫ ਮੁਤਾਬਕ ਅਫਗਾਨ ਬੱਚੇ ਸਾਲਾਂ ਤੋਂ ਗਰੀਬੀ ਅਤੇ ਕੁਪੋਸ਼ਣ ਨਾਲ ਜੂਝ ਰਹੇ ਹਨ।

ਨੋਟ- ਅਫਗਾਨਿਸਤਾਨ 'ਚ ਬੱਚਿਆਂ ਦੀ ਬਦਤਰ ਹੁੰਦੀ ਸਥਿਤੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ।


Vandana

Content Editor

Related News