ਯੁਗਾਂਡਾ : ਵਿਰੋਧੀ ਧਿਰ ਦੇ ਨੇਤਾ ਦੀ ਗ੍ਰਿਫਤਾਰੀ 'ਤੇ ਹੋਈ ਝੜਪ, 45 ਦੀ ਮੌਤ

11/24/2020 9:13:49 PM

ਕੰਪਾਲਾ-ਪਿਛਲੇ ਹਫਤੇ ਯੁਗਾਂਡਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸੰਗੀਤਕਾਰ ਬੋਬੀ ਵਾਈਨ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੇ ਗਏ ਵਿਰੋਧ ਕਾਰਣ ਹੋਈ ਝੜਪ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 800 ਤੋਂ ਜ਼ਿਆਦਾ ਲੋਕ ਗ੍ਰਿਫਤਾਰ ਕੀਤੇ ਗਏ ਹਨ। ਪੁਲਸ ਬੁਲਾਰੇ ਫ੍ਰੇਡ ਏਨੰਗਾ ਨੇ ਸੋਮਵਾਰ ਨੂੰ ਪੱਤਰਾਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਹੈ। ਯੁਗਾਂਡਾ 'ਚ ਪਿਛਲੇ ਇਕ ਦਹਾਕੇ 'ਚ ਇਹ ਸੰਘਰਸ਼ ਦਾ ਸਭ ਤੋਂ ਬੁਰਾ ਦੌਰ ਹੈ। ਦੇਸ਼ 'ਚ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਹਨ।

ਇਹ ਵੀ ਪੜ੍ਹੋ:-ਮਹਾਮਾਰੀ 'ਚ ਬਾਹਰ ਖਾਣ ਲਈ ਟੈਂਟ ਸੁਰੱਖਿਅਤ ਤਰੀਕਾ?

ਏਨੰਗਾ ਨੇ ਕਿਹਾ ਕਿ ਲੂਕਾ 'ਚ ਵਾਈਨ ਦੀ ਗ੍ਰਿਫਤਾਰੀ ਤੋਂ ਬਾਅਦ 18 ਨਵੰਬਰ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਹੈ ਜੋ ਦੋ ਦਿਨ ਤੱਕ ਚਲਿਆ ਅਤੇ ਇਸ ਦੌਰਾਨ ਗ੍ਰਿਫਤਾਰੀ ਕੀਤੀ ਗਈ। ਵਾਈਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ ਅਤੇ ਕੋਵਿਡ-19 ਦੇ ਨਿਯਮਾਂ ਦੇ ਚੱਲਦੇ ਉਨ੍ਹਾਂ ਨੂੰ 200 ਤੋਂ ਘੱਟ ਗਿਣਤੀ 'ਚ ਲੋਕਾਂ ਨੂੰ ਸੰਬੋਧਿਤ ਕਰਨਾ ਸੀ। ਪੁਲਸ ਦਾ ਦੋਸ਼ ਹੈ ਕਿ ਵਾਈਨ ਨੇ ਕਾਨੂੰਨ ਤੋੜ ਕੇ ਸਭ ਨੂੰ ਸੰਬੋਧਿਤ ਕੀਤਾ। ਬਾਅਦ 'ਚ ਉਨ੍ਹਾਂ 'ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ। ਸੰਯੁਕਤ ਰਾਸ਼ਟਰ ਨੇ ਪਿਛਲੇ ਹਫਤੇ ਹੋਈ ਹਿੰਸਾ ਦੀ ਨਿੰਦਾ ਕੀਤੀ ਸੀ ਅਤੇ ਯੁਗਾਂਡਾ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਮਨੁੱਖੀ ਅਧਿਕਾਰ ਦਾ ਉਲੰਘਣ ਕਰਨ ਵਾਲਿਆਂ 'ਤੇ ਕਾਰਵਾਈ ਕਰਨ।

ਇਹ ਵੀ ਪੜ੍ਹੋ:-'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ


Karan Kumar

Content Editor

Related News