ਇਕਵਾਡੋਰ ਦੀ ਜੇਲ੍ਹ ''ਚ ਹਿੰਸਕ ਝੜਪ, 44 ਕੈਦੀਆਂ ਦੀ ਮੌਤ

05/10/2022 9:54:22 AM

ਕਿਊਟੋ (ਏਜੰਸੀ): ਇਕਵਾਡੋਰ ਦੀ ਇਕ ਜੇਲ੍ਹ ਵਿਚ ਵਿਰੋਧੀ ਗਰੋਹਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ 44 ਕੈਦੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਰੀਬ ਇੱਕ ਮਹੀਨਾ ਪਹਿਲਾਂ ਇੱਕ ਹੋਰ ਜੇਲ੍ਹ ਵਿਚ ਹੋਏ ਦੰਗੇ ਵਿੱਚ 20 ਲੋਕ ਮਾਰੇ ਗਏ ਸਨ। ਗ੍ਰਹਿ ਮੰਤਰੀ ਪੈਟ੍ਰੀਸਿਓ ਕੈਰੀਲੋ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਸੈਂਟੋ ਡੋਮਿੰਗੋ ਵਿਚ ਬੇਲਾਵਿਸਟਾ ਜੇਲ੍ਹ ਵਿਚ ਕੁਝ ਕੈਦੀ ਦੂਜੇ ਕੈਦੀਆਂ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਆਪਣੇ-ਆਪਣੇ ਸੈੱਲਾਂ ਤੋਂ ਬਾਹਰ ਆਏ ਸਨ। ਉਹਨਾਂ ਨੇ ਦੱਸਿਆ ਕਿ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਜਾਨ ਗੁਆਉਣ ਵਾਲਿਆਂ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਪੋਲੈਂਡ 'ਚ ਰੂਸ ਦੇ ਰਾਜਦੂਤ 'ਤੇ ਸੁੱਟਿਆ ਗਿਆ 'ਲਾਲ ਪੇਂਟ' (ਤਸਵੀਰਾਂ)

ਜ਼ਿਆਦਾਤਰ ਲਾਸ਼ਾਂ 'ਤੇ ਚਾਕੂ ਦੇ ਜ਼ਖ਼ਮਾਂ ਦੇ ਨਿਸ਼ਾਨ ਹਨ।' ਉਨ੍ਹਾਂ ਨੇ ਦੱਸਿਆ ਕਿ ਕੈਦੀਆਂ ਦੇ ਰਿਸ਼ਤੇਦਾਰਾਂ ਨੂੰ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਲਿਜਾਣ ਵਿਚ ਮਦਦ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਪੁਲਸ ਵੱਲੋਂ ਹਾਲਾਤ ਕਾਬੂ ਕੀਤੇ ਜਾਣ ਤੋਂ ਬਾਅਦ ਜੇਲ੍ਹ ਵਿੱਚੋਂ ਬੰਦੂਕਾਂ, ਵਿਸਫੋਟਕ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਦੌਰਾਨ 220 ਕੈਦੀ ਫਰਾਰ ਹੋ ਗਏ, ਜਿਨ੍ਹਾਂ ਵਿੱਚੋਂ 112 ਨੂੰ ਮੁੜ ਕਾਬੂ ਕਰ ਲਿਆ ਗਿਆ ਹੈ। ਮਨੁੱਖੀ ਅਧਿਕਾਰ ਸਮੂਹ ਐਮਨੈਸਟੀ ਇੰਟਰਨੈਸ਼ਨਲ ਨੇ ਮਾਰਚ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ 2020 ਵਿੱਚ ਇਕਵਾਡੋਰ ਦੀਆਂ ਜੇਲ੍ਹਾਂ ਵਿੱਚ ਹਿੰਸਕ ਝੜਪਾਂ ਵਿੱਚ  ਘੱਟੋ-ਘੱਟ 316 ਕੈਦੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ 119 ਉਸ ਸਾਲ ਸਤੰਬਰ ਵਿੱਚ ਹੋਏ ਦੰਗਿਆਂ ਵਿੱਚ ਮਾਰੇ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News