ਇੰਡੋਨੇਸ਼ੀਆ: ਜੇਲ੍ਹ ’ਚ ਅੱਗ ਲੱਗਣ ਨਾਲ 41 ਕੈਦੀਆਂ ਦੀ ਮੌਤ, 80 ਝੁਲਸੇ

Wednesday, Sep 08, 2021 - 03:51 PM (IST)

ਇੰਡੋਨੇਸ਼ੀਆ: ਜੇਲ੍ਹ ’ਚ ਅੱਗ ਲੱਗਣ ਨਾਲ 41 ਕੈਦੀਆਂ ਦੀ ਮੌਤ, 80 ਝੁਲਸੇ

ਜਕਾਰਤਾ (ਭਾਸ਼ਾ) : ਇੰਡੋਨੇਸ਼ੀਆ ਦੀ ਰਾਜਧਾਨੀ ਦੇ ਨੇੜੇ ਬੁੱਧਵਾਰ ਤੜਕੇ ਇਕ ਜੇਲ੍ਹ ਵਿਚ ਅੱਗ ਲੱਗਣ ਨਾਲ ਘੱਟ ਤੋਂ ਘੱਟ 41 ਕੈਦੀਆਂ ਦੀ ਮੌਤ ਹੋ ਗਈ, ਉਥੇ ਹੀ 80 ਹੋਰ ਝੁਲਸ ਗਏ। ਨਿਆਂ ਮੰਤਰਾਲਾ ਦੇ ਸੁਧਾਰ ਵਿਭਾਗ ਦੇ ਬੁਲਾਰੇ ਰੀਕਾ ਅਪਰੀਆਂਤੀ ਨੇ ਕਿਹਾ ਕਿ ਇਹ ਅੱਗ ਰਾਜਧਾਨੀ ਦੇ ਬਾਹਰੀ ਇਲਾਕੇ ਵਿਚ ਸਥਿਤ ਤਾਂਗੇਰਾਂਗ ਜੇਲ੍ਹ ਦੇ ‘ਸੀ’ ਬਲਾਕ ਵਿਚ ਲੱਗੀ।

ਇਹ ਵੀ ਪੜ੍ਹੋ: ਇਸ ਲਾਤਿਨ ਅਮਰੀਕੀ ਦੇਸ਼ ਨੇ 6 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕੇ ਨੂੰ ਦਿੱਤੀ ਮਨਜ਼ੂਰੀ

ਇਸ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਅਪਰਾਧੀਆਂ ਨੂੰ ਰੱਖਿਆਂ ਜਾਂਦਾ ਹੈ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਜੇਲ੍ਹ ਦੀ ਸਮਰਥਾ 1225 ਕੈਦੀਆਂ ਨੂੰ ਰੱਖਣ ਦੀ ਹੈ ਪਰ ਇੱਥੇ 2 ਹਜ਼ਾਰ ਤੋਂ ਜ਼ਿਆਦਾ ਕੈਦੀਆਂ ਨੂੰ ਰੱਖਿਆ ਗਿਆ ਸੀ। ਅੱਗ ਲੱਗਣ ਦੇ ਸਮੇਂ ਜੇਲ੍ਹ ਵਿਚ ‘ਸੀ’ ਬਲਾਕ ਵਿਚ 122 ਕੈਦੀ ਸਨ। ਵੱਡੀ ਗਿਣਤੀ ਵਿਚ ਪੁਲਸ ਕਰਮੀਆਂ ਅਤੇ ਫ਼ੌਜੀਆਂ ਨੂੰ ਅੱਗ ਬੁਝਾਉਣ ਦੇ ਕੰਮ ਵਿਚ ਲਗਾਇਆ ਗਿਆ। ਬੁਲਾਰੇ ਨੇ ਦੱਸਿਆ ਕਿ ਕਈ ਘੰਟਿਆਂ ਦੀ ਲਗਾਤਾਰ ਕੋਸ਼ਿਸ਼ ਦੇ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਅਤੇ ਸਾਰੇ ਕੈਦੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਨਵੀਂ ਸਰਕਾਰ ਨਾਲ ਹੋਵੇਗਾ ਨਵਾਂ ਝੰਡਾ, ਰਾਸ਼ਟਰਗਾਨ ਵੀ ਹੋਵੇਗਾ ਨਵਾਂ

 


author

cherry

Content Editor

Related News