ਕੈਮਲੂਪਸ ''ਚ 40ਵਾਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ
Monday, Jul 08, 2024 - 03:20 PM (IST)

ਵੈਨਕੂਵਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ 'ਚ ਵੱਸਦੇ ਕੈਮਲੂਪਸ ਸ਼ਹਿਰ ਦੇ ਮਨਾਰਥਰ ਆਈਲੈਂਡ ਪਾਰਕ 'ਚ ਸਥਾਨਕ ਪੰਜਾਬੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ 40ਵਾਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਡਾ: ਸੁਰਿੰਦਰ ਧੰਜਲ ਨੇ ਇਹ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ 39 ਸਾਲਾਂ ਤੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ 13 -14 ਜੁਲਾਈ ਨੂੰ ਵੱਡੀ ਪੱਧਰ 'ਤੇ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਮਰਦ ਅਤੇ ਔਰਤ ਖਿਡਾਰੀਆਂ ਦੇ ਸ਼ੌਂਕਰ ਮੁਕਬਲਿਆਂ ਤੋਂ ਇਲਾਵਾਂ 10 ਤੋਂ 16 ਦੇ ਲੜਕੇ -ਲੜਕੀਆਂ ਦੇ ਸੌਕਰ ਮੁਕਾਬਲੇ ਵੀ ਕਰਵਾਏ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ-ਮੀਨੂ 'ਚ ਗੁਜਰਾਤੀ ਭੋਜਨ, ਕਮਿਊਨਿਟੀ ਈਵੈਂਟ 'ਚ ਰੂਸੀ ਕਥਕ ਡਾਂਸਰ; PM ਮੋਦੀ ਦੇ ਸਵਾਗਤ ਲਈ ਮਾਸਕੋ ਤਿਆਰ
ਇਸ ਤੋਂ ਇਲਾਵਾਂ ਅੱਖਲੈਟਿਕਸ ਮੁਕਾਬਲਿਆਂ ਦੌਰਾਨ ਮਰਦਾਂ ਅਤੇ ਔਰਤਾਂ ਦੇ ਦੌੜ ਮੁਕਾਬਲਿਆਂ ਤੋਂ ਇਲਾਵਾ ਬਚਿਆਂ ਅਤੇ ਬਜ਼ੁਰਗਾਂ ਦੇ ਦਿਲਚਸਪ ਦੌੜ ਮੁਕਾਬਲੇ ਵੀ ਕਰਵਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।