ਪਾਕਿ : ਖੈਬਰ ਪਖਤੂਨਖਵਾ ਦੀਆਂ ਸਰਹੱਦੀ ਚੌਕੀਆਂ''ਤੇ ਫਿਰ ਅੱਤਵਾਦੀ ਹਮਲਾ, 4 ਫੌਜੀਆਂ ਦੀ ਮੌਤ
Thursday, Sep 07, 2023 - 03:27 PM (IST)

ਪੇਸ਼ਾਵਰ- ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਪ੍ਰਾਂਤ ਦੇ ਚਿਤਰਾਲ ਜ਼ਿਲ੍ਹੇ 'ਚ ਦੋ ਸਰਹੱਦੀ ਚੌਂਕੀਆਂ 'ਤੇ ਤਾਲਿਬਾਨ ਅੱਤਵਾਦੀਆਂ ਦੇ ਹਮਲੇ 'ਚ ਘੱਟ ਤੋਂ ਘੱਟ ਚਾਰ ਪਾਕਿਸਤਾਨ ਫੌਜੀਆਂ ਦੀ ਮੌਤ ਹੋ ਗਈ ਹੈ ਅਤੇ ਸੱਤ ਹੋਰ ਜ਼ਖਮੀ ਹੋ ਗਏ ਹਨ। ਫੌਜ ਦੀ ਮੀਡੀਆ ਬ੍ਰਾਂਚ 'ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ਨਸ' (ਆਈ.ਐੱਸ.ਪੀ.ਆਰ.) ਨੇ ਕਿਹਾ ਕਿ ਆਧੁਨਿਕ ਹਥਿਆਰ ਲਈ ਅੱਤਵਾਦੀਆਂ ਦੇ ਇਕ ਵੱਡੇ ਗਰੁੱਪ ਨੇ ਚਿਤਰਾਲ ਜ਼ਿਲ੍ਹੇ ਦੇ ਕਾਲਾਸ਼ ਇਲਾਕੇ 'ਚ ਅਫਗਾਨਿਸਤਾਨ ਸਰਹੱਦ ਦੇ ਨੇੜੇ ਸਥਿਤ ਦੋ ਮਿਲਟਰੀ ਚੌਂਕੀਆਂ 'ਤੇ ਹਮਲਾ ਕੀਤਾ।
ਇਹ ਵੀ ਪੜ੍ਹੋ : Asia Cup : ਸੁਪਰ 4 ਮੈਚਾਂ ਦੇ ਸ਼ਡਿਊਲ 'ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ
ਆਈ.ਐੱਸ.ਪੀ.ਆਰ. ਨੇ ਕਿਹਾ ਕਿ ਗੋਲੀਬਾਰੀ ਦੌਰਾਨ ਚਾਰ ਫੌਜੀ ਬਹਾਦੁਰੀ ਨਾਲ ਲੜੇ ਅਤੇ ਸ਼ਹੀਦ ਹੋ ਗਏ। ਆਈ.ਐੱਸ.ਪੀ.ਆਰ. ਦੇ ਬਿਆਨ 'ਚ ਕਿਹਾ ਗਿਆ ਹੈ ਕਿ ਮੁਕਾਬਲੇ ਦੇ ਦੌਰਾਨ 12 ਅੱਤਵਾਦੀ ਮਾਰੇ ਗਏ, ਜਦਕਿ ਵੱਡੀ ਗਿਣਤੀ 'ਚ ਅੱਤਵਾਦੀ ਗੰਭੀਰ ਰੂਪ ਨਾਲ ਜ਼ਖਮੀ ਹੋਏ। ਪ੍ਰਤੀਬੰਧਿਤ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8