'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ'; ਜਾਣੋ ਕਿਵੇਂ 4 ਮਹੀਨੇ ਦੀ ਬੱਚੀ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾਇਆ (ਵੀਡੀਓ)

Friday, Sep 23, 2022 - 11:31 AM (IST)

'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ'; ਜਾਣੋ ਕਿਵੇਂ 4 ਮਹੀਨੇ ਦੀ ਬੱਚੀ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾਇਆ (ਵੀਡੀਓ)

ਅੱਮਾਨ- ਇਕ ਬਹੁਤ ਵਧੀਆ ਕਹਾਵਤ ਹੈ, 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ', ਇਸ ਕਹਾਵਤ ਦਾ ਅਰਥ ਹੈ ਕਿ ਜਿਸ 'ਤੇ ਪਰਮਾਤਮਾ ਦੀ ਕਿਰਪਾ ਹੋਵੇ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਹ ਕਹਾਵਤ ਇਨ੍ਹੀਂ ਦਿਨੀਂ ਇਕ 4 ਮਹੀਨਿਆਂ ਦੀ ਬੱਚੀ ਲਈ ਢੁਕਵੀਂ ਹੈ, ਜਿਸ ਨੂੰ ਢਹਿ ਢੇਰੀ ਹੋਈ ਬਹੁ-ਮੰਜ਼ਿਲਾ ਇਮਾਰਤ ਦੇ ਮਲਬੇ ਹੇਠੋਂ 30 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਹੈ। 

ਇਹ ਵੀ ਪੜ੍ਹੋ: ਮੈਕਸੀਕੋ ਦੇ ਬਾਰ ’ਚ ਅੰਨ੍ਹੇਵਾਹ ਗੋਲੀਬਾਰੀ, 10 ਲੋਕਾਂ ਦੀ ਮੌਤ (ਵੇਖੋ ਵੀਡੀਓ)

 

لحظة اخراج الطفلة ملاك من تحت الانقاض .. لحظات لن تنسى في ذاكرتنا وصورة ملاك ذات الاربعة شهور ستبقى ايقونة للامل والحياة ،،،#الأمن_العام #الدفاع_المدني #الأردن pic.twitter.com/8XQmhxx511

— الدفاع المدني الاردني (@JoCivilDefense) September 14, 2022

ਦਰਅਸਲ ਬੀਤੇ ਮੰਗਲਵਾਰ (13 ਸਤੰਬਰ) ਨੂੰ ਜੌਰਡਨ ਦੇ ਅੱਮਾਨ ਦੇ ਜਬਲ ਅਲ-ਵੈਬਦੇਹ ਵਿੱਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗ ਗਈ ਸੀ। ਇਸ ਹਾਦਸੇ 'ਚ ਕਈ ਲੋਕ ਮਲਬੇ ਹੇਠਾਂ ਫਸ ਗਏ ਸਨ, ਜਦਕਿ ਕਈਆਂ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ ਸੀ ਪਰ ਉਥੇ ਮੌਜੂਦ 4 ਮਹੀਨੇ ਦੀ ਬੱਚੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਡਿੱਗਣ ਦੇ ਕਰੀਬ 30 ਘੰਟੇ ਬਾਅਦ ਮਲਬੇ ਹੇਠੋਂ 4 ਮਹੀਨੇ ਦੀ ਬੱਚੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ: ਵਿਸ਼ਵ ਮੰਚ 'ਤੇ PM ਮੋਦੀ ਦੇ ਬੋਲਾਂ ਦੀ ਦੁਨੀਆ 'ਚ ਚਰਚਾ, ਹੁਣ ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਹੀ ਅਹਿਮ ਗੱਲ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਦਿਨ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਮਲਬੇ ਵਿੱਚ ਦੱਬੀ ਇਸ 4 ਮਹੀਨੇ ਦੀ ਬੱਚੀ ਦੇ ਜ਼ਿੰਦਾ ਬਾਹਰ ਆਉਣ ਤੋਂ ਬਾਅਦ ਹਰ ਕੋਈ ਇਸ ਨੂੰ ਕਿਸੇ ‘ਚਮਤਕਾਰ’ ਤੋਂ ਘੱਟ ਨਹੀਂ ਮੰਨ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੱਚੀ ਬਾਹਰ ਆਈ, ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹੁਣ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ। ਬੱਚੀ ਮਲਬੇ ਹੇਠੋਂ ਬਾਹਰ ਕੱਢਣ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਸਿੱਧੀ ਚਿਤਾਵਨੀ, ਮਾਂ ਭੂਮੀ ਦੀ ਰੱਖਿਆ ਲਈ ਚੁੱਕਾਂਗੇ ਹਰ ਕਦਮ, ਧੋਖੇ 'ਚ ਨਾ ਰਹਿਓ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News