ਸਾਊਥ ਅਫਰੀਕਾ ’ਚ ਟਰੇਨ ਹਾਦਸਾ,4 ਦੀ ਮੌਤ ਕਈ ਜ਼ਖਮੀ
Thursday, Jan 04, 2018 - 05:11 PM (IST)

ਜੋਹਾਨਸਬਰਗ (ਰਾਇਟਰ)- ਸਾਊਥ ਅਫਰੀਕਾ ਵਿਚ ਟਰੇਨ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 12 ਲੋਕ ਜ਼ਖਮੀ ਹੋ ਗਏ। ਟਰੇਨ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਹੋਇਆ ਹੈ। ਸੂਚਨਾ ਮਿਲਦਿਆਂ ਹੀ ਰਾਹਤ ਕਰਮੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਐਮਰਜੈਂਸੀ ਸਰਵਿਸ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਘੱਟੋ-ਘੱਟ 40 ਹੈ ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੈਰਾਮੈਡਿਕਸ ਸਰਵਿਸ ਈ.ਆਰ.24 ਨੇ ਦੱਸਿਆ ਕਿ ਇਸ ਹਾਦਸੇ ਵਿਚ ਘੱਟੋ-ਘੱਟ 100 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।