ਪਾਕਿਸਤਾਨ ’ਚ 4 ISIS ਅੱਤਵਾਦੀ ਗ੍ਰਿਫਤਾਰ, ਬਰਾਮਦ ਕੀਤੇ ਪਾਬੰਦੀਸ਼ੁਦਾ ਹਥਿਆਰ

Saturday, Sep 21, 2024 - 04:45 PM (IST)

ਲਾਹੌਰ - ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਸੂਬੇ ’ਚ ISIS ਦੇ ਚਾਰ ਕਥਿਤ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਕ ਖੁਫੀਆ ਸੂਚਨਾ 'ਤੇ ਕਾਰਵਾਈ ਕਰਦਿਆਂ, ਸੀ.ਟੀ.ਡੀ. ਨੇ ਪੰਜਾਬ ਦੇ ਚਾਰ ਸ਼ਹਿਰਾਂ - ਲਾਹੌਰ, ਟੋਬਾ ਟੇਕ ਸਿੰਘ ਬਹਾਵਲਪੁਰ ਅਤੇ ਮੀਆਂਵਾਲੀ ’ਚ ਅੱਤਵਾਦੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ ISIS ਨਾਲ ਜੁੜੇ ਕਈ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਅੱਤਵਾਦੀਆਂ ਦੀ ਪਛਾਣ ਅਮਜਦੁਰ ਰਹਿਮਾਨ, ਸ਼ੇਰ ਅਲੀ, ਜਹਾਬੁੱਲਾ ਅਤੇ ਤੈਯਬ ਰਈਸ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ 2,570 ਗ੍ਰਾਮ ਵਿਸਫੋਟਕ, ਤਿੰਨ ਡੈਟੋਨੇਟਰ, 18.7 ਫੁੱਟ ਸੇਫਟੀ ਫਿਊਜ਼ ਤਾਰ, 40 ਰੌਂਦ ਗੋਲਾ-ਬਾਰੂਦ ਨਾਲ ਇਕ ਕਲਾਸ਼ਨੀਕੋਵ ਰਾਈਫਲ, 20 ਗੋਲੀਆਂ ਦੇ ਨਾਲ ਇਕ 30 ਬੋਰ ਦਾ ਪਿਸਤੌਲ, ਚਾਰ ਹੱਥਗੋਲੇ ਅਤੇ ਪਾਬੰਦੀਸ਼ੁਦਾ ISIS ਸਮੇਤ ਬਰਾਮਦ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਅੱਤਵਾਦੀ ਹਮਲਿਆਂ ’ਚ ਸੁਰੱਖਿਆ ਮੁਲਾਜ਼ਮਾਂ ਦੀ ਮੌਤ, 11 ਜ਼ਖਮੀ

ਸੀ.ਟੀ.ਡੀ. ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀਆਂ ਨੇ ਮਹੱਤਵਪੂਰਨ ਅਦਾਰਿਆਂ ਅਤੇ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਇਸ ਦੌਰਾਨ, ਸੀ.ਟੀ.ਡੀ. ਪੰਜਾਬ ਨੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਇਸ ਹਫ਼ਤੇ 980 ਤਲਾਸ਼ੀ ਮੁਹਿੰਮ ਚਲਾਏ ਜਿਨ੍ਹਾਂ ’ਚ 32,662 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਕਾਰਵਾਈਆਂ ਦੇ ਨਤੀਜੇ ਵਜੋਂ 109 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 102 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ, ਜਿਨ੍ਹਾਂ ’ਚੋਂ 88 ਰਿਕਵਰੀ ਰਿਪੋਰਟ ਕੀਤੀ ਗਈ। ਪਿਛਲੇ ਹਫਤੇ ਸੀ.ਟੀ.ਡੀ. ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਆਈ.ਐੱਸ.ਆਈ.ਐੱਸ. ਅਤੇ ਪਾਬੰਦੀਸ਼ੁਦਾ ਸ਼ੀਆ ਵਿਰੋਧੀ ਸੰਗਠਨਾਂ ਨਾਲ ਜੁੜੇ 9 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਇੱਕ "ਵੱਡੀ ਦਹਿਸ਼ਤੀ ਸਾਜ਼ਿਸ਼" ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News