ਅਫਗਾਨਿਸਤਾਨ ''ਚ ਕਾਰ ਬੰਬ ਧਮਾਕੇ ''ਚ 3 ਦੀ ਮੌਤ ਤੇ 4 ਜ਼ਖਮੀ

Saturday, Mar 27, 2021 - 09:21 PM (IST)

ਅਫਗਾਨਿਸਤਾਨ ''ਚ ਕਾਰ ਬੰਬ ਧਮਾਕੇ ''ਚ 3 ਦੀ ਮੌਤ ਤੇ 4 ਜ਼ਖਮੀ

ਕਾਬੁਲ-ਅਫਗਾਨਿਸਤਾਨ ਦੇ ਕੰਧਾਰ ਸੂਬੇ 'ਚ ਇਕ ਕਾਰ 'ਚ ਹੋਏ ਬੰਬ ਧਮਾਕੇ 'ਚ ਤਿੰਨ ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ ਹਨ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੰਧਾਰ ਪੁਲਸ ਮੁਖੀ ਦੇ ਕਰੀਬੀ ਸੂਤਰਾਂ ਮੁਤਾਬਕ ਸੂਬੇ ਦੇ ਅਰਗਿਸਤਾਨ ਜ਼ਿਲ੍ਹੇ 'ਚ ਅਫਗਾਨ ਫੌਜ ਅਤੇ ਅੱਤਵਾਦੀਆਂ ਦਰਮਿਆਨ ਝੜਪਾਂ ਹੋਈਆਂ, ਜਿਸ ਦੇ ਨਤੀਜੇ ਵਜੋਂ ਇਕ ਟਰੈਕਟਰ 'ਚ ਧਮਾਕਾ ਹੋਇਆ ਹੈ। ਤਾਲਿਬਾਨ ਅੱਤਵਾਦੀਆਂ ਨੇ ਸਰਕਾਰੀ ਬਲਾਂ 'ਤੇ ਨਾਗਰਿਕਾਂ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਇਸ ਹਮਲੇ 'ਚ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋਇਆ ਹੈ। ਸੁਰੱਖਿਆ ਬਲਾਂ ਨੇ ਦੋ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਇਹ ਵੀ ਪੜ੍ਹੋ-ਇਸ ਦੇਸ਼ 'ਚ ਪੁਰਸ਼ਾਂ ਨੂੰ ਪਰਿਵਾਰ ਦੀਆਂ ਬੀਬੀਆਂ ਨਾਲ ਬਲਾਤਕਾਰ ਕਰਨ ਲਈ ਕੀਤਾ ਜਾ ਰਿਹਾ ਮਜ਼ਬੂਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News