ਸਿਰਫ਼ ਤੌਲੀਆ ਲਪੇਟ ਕੇ ਮੈਟਰੋ ''ਚ ਚੜ੍ਹੀਆਂ 4 ਕੁੜੀਆਂ, ਵੇਖਦੇ ਰਹਿ ਗਏ ਲੋਕ (ਵੀਡੀਓ ਵਾਇਰਲ)
Monday, Dec 02, 2024 - 04:29 PM (IST)
ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਲੋਕ ਕੀ ਕੁੱਝ ਨਹੀਂ ਕਰਦੇ। ਅਜਿਹੀ ਹੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ 4 ਕੁੜੀਆਂ ਮੈਟਰੋ ਵਿਚ ਸਫਰ ਕਰਦੀਆਂ ਦਿਖਾਈ ਦੇ ਰਹੀਆਂ ਹਨ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕੁੜੀਆਂ ਨੇ ਕੱਪੜੇ ਪਾਉਣ ਦੀ ਬਜਾਏ ਸਿਰਫ ਤੌਲੀਆ ਲਪੇਟਿਆ ਹੋਇਆ ਸੀ। ਇਨ੍ਹਾਂ ਕੁੜੀਆਂ ਤੌਲੀਏ ਵਿਚ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇੱਥੇ ਦੱਸ ਦੇਈਏ ਕਿ ਇਹ ਵੀਡੀਓ ਇਸ ਵਾਰ ਦਿੱਲੀ ਮੈਟਰੋ ਦੀ ਨਹੀਂ ਸਗੋਂ ਕਿਸੇ ਵਿਦੇਸ਼ੀ ਮੈਟਰੋ ਦੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਫੁੱਟਬਾਲ ਮੈਚ ਦੌਰਾਨ ਮਚੀ ਭਾਜੜ, ਕਈ ਲੋਕਾਂ ਦੀ ਮੌਤ
ਮੈਟਰੋ ਵਿੱਚ ਦਾਖਲ ਹੋਣ ਤੋਂ ਬਾਅਦ ਇਨ੍ਹਾਂ ਕੁੜੀਆਂ ਨੇ ਜੋ ਹਰਕਤਾਂ ਕੀਤੀਆਂ, ਉਹ ਹੋਰ ਵੀ ਹੈਰਾਨ ਕਰਨ ਵਾਲੀਆਂ ਸਨ। ਜਿੱਥੇ ਕੁੜੀਆਂ ਸਿਰਫ਼ ਤੌਲੀਆ ਲਪੇਟ ਕੇ ਮੈਟਰੋ ਵਿੱਚ ਸਫ਼ਰ ਕਰ ਰਹੀਆਂ ਸਨ, ਉੱਥੇ ਹੀ ਉਹ ਹੋਰ ਯਾਤਰੀਆਂ ਨੂੰ ਫਲਾਇੰਗ ਕਿੱਸ ਵੀ ਕਰ ਰਹੀਆਂ ਸਨ। ਇਸ ਦੌਰਾਨ ਕੁਝ ਯਾਤਰੀ ਕੁੜੀਆਂ ਨਾਲ ਸੈਲਫੀ ਲੈਂਦੇ ਅਤੇ ਹੱਸਦੇ ਨਜ਼ਰ ਆਏ, ਜਦਕਿ ਕੁਝ ਲੋਕਾਂ ਨੇ ਕੁੜੀਆਂ ਨੂੰ ਦੇਖ ਕੇ ਮੂੰਹ ਬਣਾਇਆ। ਇਸ ਤੋਂ ਇਲਾਵਾ ਕੁਝ ਯਾਤਰੀ ਅਜਿਹੇ ਵੀ ਸਨ ਜੋ ਕੁੜੀਆਂ ਦੀਆਂ ਇਨ੍ਹਾਂ ਹਰਕਤਾਂ ਕਾਰਨ ਇੰਨੇ ਪਰੇਸ਼ਾਨ ਸਨ ਕਿ ਉਨ੍ਹਾਂ ਨੂੰ ਮੈਟਰੋ ਛੱਡ ਕੇ ਜਾਣਾ ਪਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਯੂਜ਼ਰਸ ਵੀਡੀਓ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਨੂੰ mimisskate ਨਾਮ ਦੇ ਇੰਸਟਾ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀਆਂ ਇਹ ਤਸਵੀਰਾਂ ਵੇਖ ਖੜ੍ਹੇ ਹੋਣਗੇ ਰੌਂਗਟੇ, ਭਾਰਤੀ ਯੂਟਿਊਬਰ ਨੇ ਸਾਂਝੀ ਕੀਤੀ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8