ਮਾਊਂਟ ਫੂਜੀ ’ਤੇ ਚੜ੍ਹਨ ਦੌਰਾਨ 4 ਪਰਬਤਾਰੋਹੀਆਂ ਦੀ ਮੌਤ
Friday, Jun 28, 2024 - 05:20 AM (IST)

ਟੋਕੀਓ - ਜਾਪਾਨ ਵਿਚ ਮਾਊਂਟ ਫੂਜੀ ’ਤੇ ਇਕ ਵੱਡੇ ਖੱਡੇ ਨੇੜੇ ਬੁੱਧਵਾਰ ਤਿੰਨ ਪਰਬਤਾਰੋਹੀਆਂ ਦੀ ਮੌਤ ਹੋ ਗਈ, ਜਦਕਿ ਇਕ ਰਸਤੇ ਵਿਚ ਬੀਮਾਰ ਹੋ ਗਿਆ ਅਤੇ ਬਾਅਦ ਵਿਚ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਵੀ ਮੌਤ ਹੋ ਗਈ। ਸ਼ਿਜ਼ੁਓਕਾ ਸੂਬੇ ਦੇ ਪੁਲਸ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਕਿਹਾ ਕਿ ਜਾਪਾਨ ਦੀ ਸਭ ਤੋਂ ਉੱਚੀ ਚੋਟੀ ਦੇ ਸ਼ਿਜ਼ੁਓਕਾ ਸੂਬੇ ਵਾਲੇ ਪਾਸੇ ਮ੍ਰਿਤਕ ਪਾਏ ਗਏ ਤਿੰਨ ਵਿਅਕਤੀ ਇਕ ਦੂਜੇ ਤੋਂ ਦੂਰ ਪਏ ਸਨ, ਜੋ ਇਹ ਦਰਸਾਉਂਦੇ ਹਨ ਕਿ ਉਹ ਵੱਖਰੇ ਤੌਰ ’ਤੇ ਪਹਾੜ ’ਤੇ ਚੜ੍ਹੇ ਸਨ। ਸਥਾਨਕ ਪੁਲਸ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕਰਨ ਅਤੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e